ਪੰਜਾਬ ''ਚ ਲੁੱਟਾਂ-ਖੋਹਾਂ ਅਤੇ ਡਕੈਤੀਆਂ ਕਰਨ ਦੀ ਯੋਜਨਾ ਬਣਾਉਣ ਵਾਲੇ ਗਿਰੋਹ ਨੂੰ ਅਦਾਲਤ ''ਚ ਕੀਤਾ ਪੇਸ਼
Saturday, Jun 16, 2018 - 06:31 AM (IST)

ਮਾਨਸਾ(ਸੰਦੀਪ ਮਿੱਤਲ)- ਪੰਜਾਬ 'ਚ ਲੁੱਟਾਂ-ਖੋਹਾਂ ਅਤੇ ਡਕੈਤੀਆਂ ਕਰਨ ਦੀ ਯੋਜਨਾ ਬਣਾਉਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਪੁਲਸ ਨੇ ਅੱਜ ਦੋ ਦਿਨਾ ਪੁਲਸ ਰਿਮਾਂਡ ਤੋਂ ਬਾਅਦ ਮੁੜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਦੋਸ਼ੀਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਅਦਾਲਤ ਨੇ ਦੋਸ਼ੀਆਂ ਨੂੰ 2 ਦਿਨਾ ਪੁਲਸ ਰਿਮਾਂਡ ਦਿੱਤਾ ਸੀ।
ਇਸ ਦੌਰਾਨ ਉਨ੍ਹਾਂ ਪੁਲਸ ਕੋਲ ਕਾਫੀ ਕਾਫੀ ਖੁਲਾਸਾ ਕੀਤਾ ਸੀ। ਜ਼ਿਲਾ ਪੁਲਸ ਮੁਖੀ ਪਰਮਵੀਰ ਸਿੰਘ ਪਰਮਾਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਦੀ ਮੁਸਤੈਦੀ ਨਾਲ ਪਿੰਡ ਭੰਮੇ ਤੋਂ ਗ੍ਰਿਫਤਾਰ ਕੀਤੇ ਗੁਰਵਿੰਦਰ ਸਿੰਘ ਉਰਫ ਸੋਨਾ ਰਾਮੂਵਾਲੀਆ ਅਤੇ ਬਲਜਿੰਦਰ ਸਿੰਘ ਵਾਸੀਅਨ ਕਿਸ਼ਨ ਸਿੰਘ ਬਸਤੀ ਰੁਕਨੇਵਾਲਾ (ਫਿਰੋਜ਼ਪੁਰ), ਭਗਵਾਨ ਦਾਸ ਅਤੇ ਸੰਜੀਵ ਕੁਮਾਰ ਵਾਸੀ ਮੋਗਾ ਕੋਲੋਂ 2 ਪਿਸਤੌਲ 32 ਬੋਰ ਦੇਸੀ ਸਮੇਤ 10 ਕਾਰਤੂਸ 32 ਬੋਰ ਜ਼ਿੰਦਾ, ਇਕ ਰਿਵਾਲਵਰ 32 ਬੋਰ ਸਮੇਤ 4 ਕਾਰਤੂਸ 32 ਬੋਰ ਜ਼ਿੰਦਾ ਅਤੇ ਸਕਾਰਪੀਓ ਗੱਡੀ ਪਹਿਲਾਂ ਹੀ ਬਰਾਮਦ ਕਰ ਲਈ ਸੀ, ਜਦਕਿ ਗਿਰੋਹ ਦੇ ਇਕ ਮੈਂਬਰ ਸੁਮਨਪ੍ਰੀਤ ਸਿੰਘ ਉਰਫ ਸਮਨ ਪੁੱਤਰ ਹਰਜੀਤ ਸਿੰਘ ਵਾਸੀ 6 ਡੀ. ਡੀ. ਤਹਿਸੀਲ ਪਦਮਪੁਰ (ਰਾਜਸਥਾਨ) ਦੀ ਬੜੀ ਤੇਜ਼ੀ ਨਾਲ ਭਾਲ ਜਾਰੀ ਹੈ। ਸੀ. ਆਈ. ਏ. ਸਟਾਫ਼ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਨੇ ਦੱਸਿਆ ਕਿ 2 ਦਿਨਾ ਪੁਲਸ ਰਿਮਾਂਡ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਯੂ. ਪੀ. ਦੇ ਦੰਗਿਆਂ ਦੇ ਨਾਲ ਸਬੰਧਿਤ ਇਕ ਦੋਸ਼ੀ ਸੰਜੀਵ ਕੁਮਾਰ ਵਾਸੀ ਕੈਰਾਨਾ (ਯੂ. ਪੀ.) ਨਾਲ ਜੇਲ 'ਚ ਮਿਲਿਆ ਸੀ। ਉਸ ਨੇ ਇਹ ਹਥਿਆਰ ਦਿਵਾਏ ਸਨ। ਉਨ੍ਹਾਂ ਦੱਸਿਆ ਕਿ ਹੁਣ ਪੁਲਸ ਨੇ ਸੰਜੀਵ ਕੁਮਾਰ ਵਾਸੀ ਕੈਰਾਨਾ (ਯੂ. ਪੀ.) ਦੀ ਬੜੀ ਤੇਜ਼ੀ ਨਾਲ ਭਾਲ ਵੀ ਸ਼ੁਰੂ ਕਰ ਦਿੱਤੀ ਹੈ।