ਸਡ਼ਕ ਹਾਦਸੇ ’ਚ ਇਕ ਦੀ ਮੌਤ

08/31/2018 3:49:18 AM

ਤਰਨਤਾਰਨ,   (ਰਾਜੂ)-  ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਸਡ਼ਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਦੋਸ਼ ’ਚ  ਅਣਪਛਾਤੇ ਜੀਪ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁੱਦਈ ਕੂਪਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਏਕਲਗੱਡਾ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਅਣਪਛਾਤੇ ਜੀਪ ਚਾਲਕ ਨੇ ਬਿਨਾਂ ਹਾਰਨ ਵਜਾਏ ਤੇਜ਼ ਰਫਤਾਰ ਜੀਪ ਕਲੇਰ ਮੌਡ਼ ਬਾਈਪਾਸ ’ਤੇ ਉਸ ਦੇ ਭਰਾ ਕੇਸਰ ਸਿੰਘ ਦੇ ਮੋਟਰਸਾਈਕਲ ’ਚ ਮਾਰੀ, ਜਿਸ ਦੇ ਨਾਲ ਮੇਰੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ  ਜੀਪ ਚਾਲਕ ਮੌਕੇ ਤੋਂ ਫਰਾਰ  ਹੋ  ਗਿਆ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਅਣਪਛਾਤੇ ਜੀਪ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
 


Related News