ਸਡ਼ਕ ਹਾਦਸੇ ’ਚ ਐੱਨ. ਆਰ. ਆਈ. ਦੀ ਮੌਤ

08/17/2018 4:37:06 AM

 ਸੁਲਤਾਨਪੁਰ ਲੋਧੀ,  (ਸੋਢੀ, ਧੀਰ)-  ਅੱਜ ਰਾਤ 7.30 ਵਜੇ ਕਰੀਬ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ’ਤੇ ਸਡ਼ਕ ਹਾਦਸੇ ਵਿਚ ਐਕਟਿਵਾ ਸਕੂਟਰੀ ਸਵਾਰ ਐੱਨ. ਆਰ. ਆਈ. ਅਮਰੀਕ ਸਿੰਘ ਪੱਡਾ (52 ਸਾਲ) ਪੁੱਤਰ ਗੁਰਦੀਪ ਸਿੰਘ ਨਿਵਾਸੀ ਪਿੰਡ ਖੀਰਾਂਵਾਲੀ (ਜ਼ਿਲਾ ਕਪੂਰਥਲਾ) ਦੀ ਮੌਕੇ ’ਤੇ ਹੀ ਮੌਤ ਹੋ  ਗਈ।
 ਜਾਣਕਾਰੀ ਅਨੁਸਾਰ ਮ੍ਰਿਤਕ ਅਮਰੀਕ ਸਿੰਘ ਪੱਡਾ ਜਰਮਨੀ ਦਾ ਸਿਟੀਜ਼ਨ ਹੈ ਤੇ ਦੋ ਦਿਨ ਪਹਿਲਾਂ ਹੀ ਭਾਰਤ ਆਇਆ ਸੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ। ਮੌਕੇ ’ਤੇ ਮੌਜੂਦ ਲੋਕਾਂ ਦੱਸਿਆ ਕਿ ਮ੍ਰਿਤਕ ਅਮਰੀਕ ਸਿੰਘ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਸੁਲਤਾਨਪੁਰ ਤੋਂ ਪਿੰਡ ਜਾ ਰਿਹਾ ਸੀ ਕਿ ਸਡ਼ਕ ’ਚ ਜਾ ਰਹੀ ਇਕ ਆਈਸ ਕਰੀਮ ਵਾਲੀ ਰੇਹਡ਼ੀ ਨਾਲ ਟੱਕਰ ਹੋ ਗਈ। ਹਾਦਸੇ ’ਚ ਰੇਹਡ਼ੀ ਵਾਲਾ ਦਰਿੰਦਰ ਯਾਦਵ ਨਿਵਾਸੀ ਨਵੀਂ ਆਬਾਦੀ ਅਲਾਦਾਦ ਚੱਕ ਵੀ ਜ਼ਖਮੀ ਹੋ ਗਿਆ। ਜ਼ਖਮੀ ਦਰਿੰਦਰ ਯਾਦਵ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
 


Related News