ਦੁਖ਼ਦਾਇਕ ਖ਼ਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਦਾ ਦਿਹਾਂਤ

Tuesday, May 18, 2021 - 03:32 PM (IST)

ਦੁਖ਼ਦਾਇਕ ਖ਼ਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਦਾ ਦਿਹਾਂਤ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਬਰਾੜ ਫੱਤਣਵਾਲਾ ਦਾ ਦਿਹਾਂਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦਾ ਬਠਿੰਡਾ ਵਿਖੇ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਉਹ 77 ਸਾਲ ਦੇ ਸਨ। ਗੁਰਰਾਜ ਸਿੰਘ ਬਰਾੜ ਦੇ ਪਿਤਾ ਹਰਚੰਦ ਸਿੰਘ ਫੱਤਣਵਾਲਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦੇ ਵੱਡੇ ਪੁੱਤਰ ਮਨਜੀਤ ਸਿੰਘ ਫੱਤਣਵਾਲਾ ਸ਼ੂਗਰ ਮਿਲ ਫਰੀਦਕੋਟ ਦੇ ਚੇਅਰਮੈਨ ਰਹੇ ਜਦਕਿ ਛੋਟੇ ਪੁੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਹਨ ਅਤੇ ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਹਨ।

ਇਹ ਵੀ ਪੜ੍ਹੋ:  ਫ਼ਿਰੋਜ਼ਪੁਰ 'ਚ ਨਵੀਂ ਵਿਆਹੀ ਲਾੜੀ ਦਾ ਕਾਰਾ, ਸੱਤ ਫੇਰੇ ਲੈਣ ਮਗਰੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ

ਗੁਰਰਾਜ ਸਿੰਘ ਫੱਤਣਵਾਲਾ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਪਿੰਡ ਫੱਤਣਵਾਲਾ ਵਿਖੇ ਹੋਵੇਗਾ। ਉਨ੍ਹਾਂ ਦੇ ਪੁੱਤਰ ਹਨੀ ਫੱਤਣਵਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ 5 ਮਈ ਨੂੰ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਸੀ ਅਤੇ 7 ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਸੀ। 13 ਮਈ ਨੂੰ ਭਾਵੇਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਸੀ ਪਰ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਹੀਂ ਸੀ ਹੋਇਆ ਅਤੇ ਪੁਰਾਣੀ ਡਿਪ੍ਰੈਸ਼ਨ ਸਮੱਸਿਆ ਕਾਰਨ ਉਨ੍ਹਾਂ ਦਾ ਅੱਜ ਬਠਿੰਡਾ ਵਿਖੇ ਦਿਹਾਂਤ ਹੋ ਗਿਆ।

ਇਹ ਵੀ ਪੜ੍ਹੋ:  ਬਠਿੰਡਾ ਏਮਜ਼ ’ਚ ਆਕਸੀਜਨ ਅਤੇ ਲੈਵਲ 3 ਦੀਆਂ ਸਹੂਲਤਾਂ ’ਚ ਕੀਤਾ ਜਾਵੇ ਵਾਧਾ : ਹਰਸਿਮਰਤ


author

Shyna

Content Editor

Related News