ਦਰਦਨਾਕ ਹਾਦਸਾ : ਪਾਵਰਕਾਮ ਦੇ ਸੇਵਾ-ਮੁਕਤ ਅਧਿਕਾਰੀ ਦੀ ਸੜਕ ਹਾਦਸੇ ’ਚ ਮੌਤ

Monday, Apr 10, 2023 - 11:12 PM (IST)

ਦਰਦਨਾਕ ਹਾਦਸਾ : ਪਾਵਰਕਾਮ ਦੇ ਸੇਵਾ-ਮੁਕਤ ਅਧਿਕਾਰੀ ਦੀ ਸੜਕ ਹਾਦਸੇ ’ਚ ਮੌਤ

ਲੁਧਿਆਣਾ (ਰਾਜ) : ਪਾਵਰਕਾਮ ਦੇ ਸੇਵਾ-ਮੁਕਤ ਅਧਿਕਾਰੀ ਨੂੰ ਓਵਰਸਪੀਡ ਮਹਿੰਦਰਾ ਪਿੱਕਅਪ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਸੁਰਜੀਤ ਸਿੰਘ (74) ਹੈ। ਸੂਚਨਾ ਤੋਂ ਬਾਅਦ ਪੁੱਜੀ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਏ. ਐੱਸ. ਆਈ. ਸੁਖਜੀਤ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਪਾਵਰਕਾਮ ਤੋਂ ਸੇਵਾ-ਮੁਕਤ ਅਧਿਕਾਰੀ ਸੀ ਅਤੇ ਕਾਫੀ ਸਮੇਂ ਤੋਂ ਵਿਦੇਸ਼ ’ਚ ਰਹਿੰਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਪਣੇ ਘਰ ਆਇਆ ਸੀ।

ਸ਼ੁੱਕਰਵਾਰ ਨੂੰ ਸੁਰਜੀਤ ਸਿੰਘ ਆਪਣੇ ਵਾਹਨ ’ਤੇ ਸਵਾਰ ਹੋ ਕੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਜਾ ਰਿਹਾ ਸੀ, ਜਦੋਂ ਰਸਤੇ ’ਚ ਪੁੱਜਾ ਤਾਂ ਇਕ ਤੇਜ਼ ਰਫ਼ਤਾਰ ਮਹਿੰਦਰਾ ਪਿੱਕਅਪ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।


author

Mandeep Singh

Content Editor

Related News