ਰੱਤੋਵਾਲ ਵਾਸੀਆਂ ਨੇ ਮੀਂਹ ਦਾ ਪਾਣੀ ਘਰਾਂ ’ਚ ਜਾਣ ’ਤੇ ਕੀਤਾ ਰੋਸ ਪ੍ਰਦਰਸ਼ਨ

Friday, Jul 20, 2018 - 03:11 AM (IST)

ਰੱਤੋਵਾਲ ਵਾਸੀਆਂ ਨੇ ਮੀਂਹ ਦਾ ਪਾਣੀ ਘਰਾਂ ’ਚ ਜਾਣ ’ਤੇ ਕੀਤਾ ਰੋਸ ਪ੍ਰਦਰਸ਼ਨ

ਹਲਵਾਰਾ ,(ਮਨਦੀਪ ਸਿੰਘ)- ਰੱਤੋਵਾਲ ਪਿੰਡ ਦੇ ਵਾਸੀਆਂ ਨੇੇ ਕਾਂਗਰਸੀ ਆਗੂ ਸਾਬਕਾ ਸਰਪੰਚ ਜਗਦੀਪ ਸਿੰਘ ਬਿੱਟੂ ਦੀ ਅਗਵਾਈ ਮੌਜੂਦਾ ਗਰਾਮ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕੰਮਾਂ ’ਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਮੀਂਹ ਦੇ ਦਿਨਾਂ ’ਚ ਪਿੰਡ ਦੇ ਘਰਾਂ ਵਿਚ ਪਾਣੀ ਚਲਾ ਗਿਆ, ਜਿਸ ਦਾ ਕਾਰਨ ਪਿੰਡ ਦੇ ਵੱਡੇ ਨਾਲੇ ਦੀ ਸਫ਼ਾਈ ਨਾ ਹੋਣਾ।
ਪਿੰਡ ਵਾਸੀਆਂ ਅਤੇ ਮਾਸਟਰ ਭਾਗ ਸਿੰਘ ਨੇ ਕਿਹਾ ਕਿ ਮੌਜੂਦਾ ਸਰਪੰਚ ਨੂੰ ਵਾਰ-ਵਾਰ ਕਹਿਣ ’ਤੇ ਵੀ ਟੁੱਟੀਆਂ ਨਾਲੀਆਂ ਦੀ ਮੁਰੰਮਤ ਅਤੇ ਹੋਰ ਕੰਮ ਨਹੀਂ ਕੀਤੇ ਅਤੇ ਨਾ ਹੀ ਪੂਰੀ ਤਰ੍ਹਾਂ ਨਾਲੇ ਦੀ ਸਫ਼ਾਈ ਕੀਤੀ ਗਈ। ਸਾਬਕਾ ਸਰਪੰਚ ਜਗਦੀਪ ਸਿੰਘ ਬਿੱਟੂ ਨੇ ਕਿਹਾ ਕਿ ਪੰਚਾਇਤ ਦੀ ਜ਼ਮੀਨ ਤੋਂ ਲੱਖਾਂ ਰੁਪਏ ਦੀ ਆਮਦਨ ਹੈ, ਗਰਾਂਟ ਵੀ ਬਹੁਤ ਆਈ ਪ੍ਰੰਤੂ ਪੰਚਾਇਤ ਵਲੋਂ ਵਿਕਾਸ ਕੰਮ ਸਹੀ ਨਹੀ ਕੀਤੇ ਗਏ।
ਬਿੱਟੂ ਨੇ ਪਿੰਡ ’ਚ ਬਣਾਏ ਸਟੇਡੀਅਮ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਇਸ ਜਗ੍ਹਾ ਛੱਪਡ਼ ਹੋਣ ਕਾਰਨ ਪਾਣੀ ਦਾ ਨਿਕਾਸ ਬੀਤੇ ਸਮੇਂ ਸਹੀ ਤਰੀਕੇ ਨਾਲ ਹੁੰਦਾ ਸੀ ਤੇ ਹੁਣ ਪਾਣੀ ਦੇ ਨਿਕਾਸ ਲਈ ਸਮੱਸਿਆ ਆ ਰਹੀ ਹੈ।
ਇਸ ਸਮੇਂ ਸਾਬਕਾ ਪ੍ਰਿੰ. ਬਲਦੇਵ ਸਿੰਘ, ਗੁਰਵਿੰਦਰ ਗੱਗੀ, ਰਵਿੰਦਰ ਮੋਤੀ, ਕੈਪਟਨ ਦਲੀਪ ਸਿੰਘ, ਪ੍ਰਧਾਨ ਨਿਰਪਾਲ ਸਿੰਘ, ਗੁਰਮੇਲ ਸਿੰਘ ਗੇਲੀ, ਮਨਜੀਤ ਕੌਰ, ਹਰਬੰਸ ਕੌਰ ਆਦਿ ਹਾਜ਼ਰ ਸਨ।   ਮੌਜੂਦਾ ਸਰਪੰਚ ਗੁਰਚੀਨ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸੇਮ ਦੀ ਸਫ਼ਾਈ ਕੀਤੀ ਗਈ ਹੈ ਤੇ ਪਿਛਲੇ ਸਾਲ ਵੀ ਨਾਲੇ ਨੂੰ ਸਾਫ਼ ਕੀਤਾ ਗਿਆ। ਨਾਲੇ ਕੋਲ ਘਰਾਂ ਵਾਲੇ ਕੂਡ਼ਾ ਕਰਕਟ ਸੁੱਟਦੇ ਹਨ, ਜਿਸ ਕਾਰਨ ਦਿੱਕਤ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਸਟੇਡੀਅਮ ਬਣਾਇਆ ਹੈ ਤੇ ਪੰਚਾਇਤੀ ਫੰਡਾਂ ਅਤੇ ਗਰਾਂਟਾਂ ਦੀ ਵਰਤੋਂ ਸਰਕਾਰੀ ਹੁਕਮਾਂ ਮੁਤਾਬਕ ਹੋਈ ਹੈ।


Related News