ਲੋੜੀਂਦਾ ਦੋਸ਼ੀ ਗ੍ਰਿਫਤਾਰ
Monday, Jun 12, 2017 - 03:03 AM (IST)
ਬਟਾਲਾ, (ਬੇਰੀ)- ਅੱਜ ਥਾਣਾ ਸਿਵਲ ਲਾਈਨ ਅਧੀਨ ਪੈਂਦੀ ਚੌਕੀ ਅਰਬਨ ਅਸਟੇਟ ਦੀ ਪੁਲਸ ਵੱਲੋਂ ਇਕ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਅਰਬਨ ਅਸਟੇਟ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ 28-4-2017 ਨੂੰ ਬਿਆਨਕਰਤਾ ਗਗਨਦੀਪ ਪੁੱਤਰ ਯਸ਼ਪਾਲ ਵਾਸੀ ਗੌਂਸਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਝਗੜਾ ਗੁਆਂਢੀ ਸਰਬਜੀਤ ਸਿੰਘ ਉਰਫ ਕਾਲੂ ਪੁੱਤਰ ਸੁਲੱਖਣ ਸਿੰਘ ਵਾਸੀ ਗੌਂਸਪੁਰਾ ਨਾਲ ਹੋਇਆ ਸੀ ਅਤੇ ਸਰਬਜੀਤ ਸਿੰਘ ਵੱਲੋਂ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੁਲਸ ਨੇ ਕਾਰਵਾਈ ਕਰਦੇ ਹੋਏ ਗਗਨਦੀਪ ਦੇ ਬਿਆਨਾਂ ਦੇ ਆਧਾਰ 'ਤੇ ਸਰਬਜੀਤ ਸਿੰਘ ਵਿਰੁੱਧ ਧਾਰਾ 323, 324, 326 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਉਸ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਉਕਤ ਦੋਸ਼ੀ ਪੁਲਸ ਤੋਂ ਲੁੱਕ ਕੇ ਰਹਿ ਰਿਹਾ ਸੀ। ਅੱਜ ਦੌਰਾਨੇ ਗਸ਼ਤ ਭਗਤ ਕਬੀਰ ਚੌਕ ਜਲੰਧਰ ਰੋਡ ਤੋਂ ਪੁਲਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ।
