ਖੰਨਾ ਪੁਲਸ ਨੇ ''ਗਣਤੰਤਰ ਦਿਹਾੜੇ'' ਦੇ ਮੱਦੇਨਜ਼ਰ ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ
Tuesday, Jan 19, 2021 - 12:45 PM (IST)
ਖੰਨਾ (ਸੁਖਵਿੰਦਰ ਕੌਰ) : ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ’ਤੇ ਖੰਨਾ ਪੁਲਸ ਵੱਲੋਂ ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ’ਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਸ਼ਹਿਰ ਦੇ ਮੇਨ ਬੱਸ ਅੱਡੇ, ਬਜ਼ਾਰਾਂ ਅਤੇ ਹੋਰ ਇਲਾਕਿਆਂ 'ਚ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਲਾਭ ਸਿੰਘ ਦੀ ਅਗਵਾਈ ਹੇਠਾਂ ਡਾਗ ਸਕੁਐਡ ਐਂਡ ਐਂਟੀ ਸਬੋਟਾਜ਼ ਟੀਮ ਵੱਲੋਂ ਮੁਆਇਨਾ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਐੱਚ. ਓ. ਲਾਭ ਸਿੰਘ ਨੇ ਕਿਹਾ ਕਿ 26 ਜਨਵਰੀ ਗਣਤੰਤਰ ਦਿਹਾੜੇ ਨੂੰ ਦੇਖਦਿਆਂ ਕਿਸੇ ਵੀ ਤਰ੍ਹਾਂ ਦੇ ਗਲਤ ਅਨਸਰਾਂ ਦੀਆਂ ਸਰਗਰਮੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਵਜੋਂ ਪੁਲਸ ਪਾਰਟੀਆਂ ਦੀ ਗਸ਼ਤ ਵੀ ਤੇਜ਼ ਕਰ ਦਿੱਤੀ ਗਈ ਹੈ। ਬੱਸ ਸਟੈਂਡ, ਬਜ਼ਾਰਾਂ ਤੇ ਸ਼ਹਿਰ ਦੇ ਕਈ ਇਲਾਕਿਆਂ 'ਚ ਇਸ ਟੀਮ ਸਮੇਤ ਛਾਣ-ਬੀਣ ਕੀਤੀ ਗਈ ਹੈ ਤੇ ਭਵਿੱਖ 'ਚ ਵੀ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਤੇ ਸ਼ਹਿਰਵਾਸੀਆਂ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ।