ਰੂਸੀ ਰਾਸ਼ਟਰਪਤੀ ਵੀਰਵਾਰ ਤੋਂ ਭਾਰਤ ਦੌਰੇ 'ਤੇ (ਪੜ੍ਹੋ 4 ਅਕਤੂਬਰ ਦੀਆਂ ਖਾਸ ਖਬਰਾਂ)
Thursday, Oct 04, 2018 - 08:36 AM (IST)

ਜਲੰਧਰ (ਵੈਬ ਡੈਸਕ)— ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅੱਜ ਭਾਰਤ ਪਹੁੰਚ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਦੋ ਦਿਨਾਂ ਦਾ ਹੈ। ਅੱਜ ਪੁਤਿਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਲਾਨਾ ਦੋ-ਪੱਖੀ ਸਿਖਰ ਵਾਰਤਾ ਕਰਨਗੇ।
ਇਸ ਤੋਂ ਇਲਾਵਾ ਆਓ ਤੁਹਾਨੂੰ ਦੱਸਦੇ ਹਾਂ 4 ਅਕਤੂਬਰ ਦੀਆਂ ਖਾਸ ਖਬਰਾਂ।
ਰਾਸ਼ਟਰੀ
ਰਾਫੇਲ ਡੀਲ ਮਾਮਲਾ : ਨਵੇਂ ਦਸਤਾਵੇਜ਼ਾਂ ਨਾਲ ਕੈਗ ਨੂੰ ਮਿਲੇਗੀ ਕਾਂਗਰਸ
ਰਾਫੇਲ ਡੀਲ ਮਾਮਲੇ 'ਤੇ ਕਾਂਗਰਸ ਅੱਜ ਕੈਗ ਨਾਲ ਮੁਲਾਕਾਤ ਕਰ ਸਕਦੀ ਹੈ। ਸੂਤਰਾਂ ਮੁਤਾਬਕ ਕਾਂਗਰਸ ਕੁਝ ਨਵੇਂ ਦਸਤਾਵੇਜ਼ ਲੈ ਕੇ ਕੈਗ ਨੂੰ ਮਿਲੇਗੀ।
ਬਰਖਾਸਤ ਸਿਪਾਹੀ ਪ੍ਰਸ਼ਾਂਤ ਦੇ ਸਮਰਥਨ 'ਚ ਅੱਜ ਕਾਲਾ ਦਿਵਸ ਮਨਾਏਗੀ ਯੂ.ਪੀ. ਪੁਲਸ
ਲਖਨਊ 'ਚ ਵਿਵੇਕ ਤਿਵਾਰੀ ਕਤਲਕਾਂਡ ਦੇ ਮੁੱਖ ਦੋਸ਼ੀ ਪ੍ਰਸ਼ਾਂਤ ਚੌਧਰੀ ਦੇ ਸਮਰਥਨ 'ਚ ਯੂ.ਪੀ ਪੁਲਸ ਅੱਜ ਕਾਲਾ ਦਿਵਸ ਮਨਾਏਗੀ।
ਸਿੱਕਮ ਦੇ ਮੁੱਖ ਮੰਤਰੀ ਅੱਜ ਆਈ.ਬੀ.ਸੀ 2018 ਦਾ ਕਰਨਗੇ ਉਦਘਾਟਨ
ਪਹਿਲੀ ਇੰਟਰਨੈਸ਼ਨਲ ਬਾਇਓਡਾਇਵਰਸਿਟੀ ਕਾਂਗਰਸ (ਆਈ.ਬੀ.ਸੀ 2018) ਦਾ ਉਦਘਾਟਨ ਸਿੱਕਮ ਦੇ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਵਲੋਂ 4 ਅਕਤੂਬਰ ਨੂੰ ਦੇਹਰਾਦੂਨ ਵਿਖੇ ਕੀਤਾ ਜਾਵੇਗਾ।
'ਕੈਦੀ ਔਰਤਾਂ ਤੇ ਨਿਆਂ ਲਈ ਪਹੁੰਚ' ਵਿਸ਼ੇ 'ਤੇ ਸ਼ਿਮਲਾ 'ਚ ਪਹਿਲਾ ਖੇਤਰੀ ਸੰਮੇਲਨ
ਪੁਲਸ ਰਿਸਰਚ ਤੇ ਵਿਕਾਸ ਬਿਊਰੋ, ਗ੍ਰਹਿ ਮੰਤਰਾਲਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਜੇਲ ਵਿਭਾਗ ਦੇ ਸਹਿਯੋਗ ਨਾਲ 'ਕੈਦੀ ਔਰਤਾਂ ਤੇ ਨਿਆਂ ਲਈ ਪਹੁੰਚ' ਵਿਸ਼ੇ 'ਤੇ ਸ਼ਿਮਲਾ 'ਚ 4-5 ਅਕਤੂਬਰ 2018 ਵਿਚਾਲੇ ਹੁਣ ਤਕ ਦਾ ਪਹਿਲਾ ਖੇਤਰੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਹਿਮਾਚਲ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵਰਤ ਇਸ ਸੰਮੇਲਨ ਦਾ ਉਦਘਾਟਨ ਕਰਨਗੇ।
ਗੋਆ 'ਚ ਅੱਜ ਲੈਂਡ ਹੋਵੇਗਾ ਪਹਿਲਾ ਚਾਰਟਰਡ ਜਹਾਜ਼
ਗੋਆ 'ਚ ਸੈਲਾਨੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਅੱਜ ਗੋਆ 'ਚ ਪਹਿਲਾ ਚਾਰਟਰਡ ਜਹਾਜ਼ ਲੈਂਡ ਹੋਵੇਗਾ, ਜਿਸ 'ਚ ਰੂਸ ਤੋਂ ਆਉਣ ਵਾਲੇ ਸੈਲਾਨੀ ਹੋਣਗੇ। ਗੋਆ ਵਿਦੇਸ਼ੀਆਂ ਦੇ ਨਾਲ ਘਰੇਲੂ ਸੈਲਾਨੀਆਂ ਲਈ ਵੀ ਇਕ ਗਰਮ ਸੈਲਾਨੀ ਸਥਾਨ ਹੈ।
ਗੈਜੇਟ
ਪੈਰਿਸ ਆਟੋ ਸ਼ੋਅ 2018 ਅੱਜ ਤੋਂ ਸ਼ੁਰੂ
ਦੁਨੀਆ ਦਾ 120 ਸਾਲ ਪੁਰਾਣਾ ਪੈਰਿਸ ਆਟੋ ਸ਼ੋਅ ਅੱਤ ਤੋਂ ਇਕ ਵਾਰ ਫਿਰ ਕਈ ਅਨੋਖੀਆਂ ਕਾਰਾਂ ਲੈ ਕੇ ਆ ਰਿਹਾ ਹੈ। ਇਸ ਸ਼ੋਅ 'ਚ ਐਕਜ਼ੀਬਿਟਰਸ ਦੀ ਗੰਭੀਰਤਾ ਦੇਖਣ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ (22 ਕਿ. ਮੀ) ਤੱਕ ਗੱਡੀਆਂ ਚੱਲਵਾਈਆਂ ਜਾਂਦੀਆਂ ਹਨ।
ਅੱਜ ਲੱਗੇਗੀ ਜਿਓ ਫੋਨ 2 ਦੀ ਫਲੈਸ਼ ਸੇਲ
ਜਿਓ ਫੋਨ 2 ਨੂੰ ਇਕ ਵਾਰ ਫਿਰ ਅੱਜ ਫਲੈਸ਼ ਸੇਲ 'ਚ ਲਗਾਇਆ ਜਾ ਰਿਹਾ ਹੈ। ਇਸ ਫੀਚਰ ਫੋਨ ਨੂੰ ਗਾਹਕ ਅੱਜ ਦੁਪਹਿਰ 12 ਵਜੇ jio.com ਤੋਂ ਖਰੀਦ ਸਕਦੇ ਹਨ।
ਵਪਾਰ
ਅੱਜ ਹੋਵੇਗੀ IL&FS ਬੋਰਡ ਦੀ ਬੈਠਕ
ਉਦੈ ਕੋਟਕ ਦੀ ਅਗਵਾਈ 'ਚ ਬਣਿਆ ਨਵਾਂ ਬੋਰਡ IL&FS ਦਾ ਰਿਵਾਇਵਲ (ਕੰਪਨੀ ਦੇ ਸੁਧਾਰ) ਪਲਾਨ ਬਣਾਏਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਮੁੰਬਈ 'ਚ IL&FS ਬੋਰਡ ਦੀ ਬੈਠਕ ਹੋਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਪਹਿਲਾ ਟੈਸਟ, ਪਹਿਲਾ ਦਿਨ)
ਫੁੱਟਬਾਲ : ਕੈਨ ਬਨਾਮ ਓਲੰਪਿਕ ਲਿਓਨ (ਫਰੈਂਚ ਕੱਪ-2018)
ਫੁੱਟਬਾਲ : ਕੋਲਕਾਤਾ ਬਨਾਮ ਉੱਤਰ-ਪੂਰਬ (ਇੰਡੀਅਨ ਸੁਪਰ ਲੀਗ)