EVM-VVPAT ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲਣਗੇ ਵਿਰੋਧੀ ਦਲ (ਪੜ੍ਹੋ 21 ਮਈ ਦੀਆਂ ਖਾਸ ਖਬਰਾਂ)

05/21/2019 2:37:42 AM

ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਨਤੀਜੇ ਆਉਣ ਤੋਂ ਪਹਿਲਾਂ ਕਾਂਗਰਸ ਅਤੇ ਦੂਜੇ ਪ੍ਰਮੁੱਖ ਵਿਰੋਧੀ ਦਲਾਂ ਦੇ ਨੇਤਾ ਅੱਜ ਗੈਰ ਰਸਮੀ ਮੁਲਾਕਾਤ ਕਰਨਗੇ ਅਤੇ ਚੋਣ ਕਮਿਸ਼ਨ ਦਾ ਰੂਖ ਕਰਨਗੇ। ਉਹ ਇਸ ਲੋਕ ਸਭਾ ਚੋਣ ਦੀ ਵੋਟਿੰਗ ਦੌਰਾਨ ਵੀਵੀਪੈਟ ਦਾ ਪਰਚੀਆਂ ਦਾ ਮਿਲਾਨ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਕਰਨ ਦੀ ਅਪੀਲ ਚੋਣ ਕਮਿਸ਼ਨ ਨੂੰ ਕਰਨਗੇ।

ਅੱਜ ਅਮਿਤ ਸ਼ਾਹ ਸਹਿਯੋਗੀਆਂ ਨੂੰ ਦੇਣਗੇ ਡਿਨਰ
ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਰਾਸ਼ਟਰੀ ਜਨਤਾਂਤਰਿਕ ਗਠਜੋੜ 'ਚ ਸ਼ਾਮਲ ਸਹਿਯੋਗੀ ਰਾਜਨੀਤਕ ਦਲਾਂ ਦੇ ਨੇਤਾਵਾਂ ਨੂੰ ਅੱਜ ਡਿਨਰ 'ਤੇ ਸੱਦਾ ਦਿੱਤਾ ਹੈ। ਪਾਰਟੀ ਸੂਤਰਾਂ ਮੁਤਾਬਕ ਰਾਤ ਦੇ ਖਾਣੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਕਰਨਗੇ ਕੇਂਦਰੀ ਮੰਤਰੀਆਂ ਨਾਲ ਬੈਠਕ
ਲੋਕ ਸਭਾ ਚੋਣ ਦੇ ਨਤੀਜੇ 23 ਮਈ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀਆਂ ਦੀ ਬੈਠਕ ਸੱਦੀ ਹੈ। ਅੱਜ ਪੀ.ਐੱਮ. ਆਪਣੇ ਮੰਤਰੀਆਂ ਨਾਲ ਬੀਜੇਪੀ ਮੁੱਖ ਦਫਤਰ 'ਤੇ ਬੈਠਕ ਕਰਨਗੇ। ਸੂਤਰਾਂ ਮੁਤਾਬਕ ਆਉਣ ਵਾਲੀ ਸਰਕਾਰ ਲਈ ਇਕ ਰਣਨੀਤੀ ਤਿਆਰ ਹੋ ਸਕਦੀ ਹੈ।

ਸੋਨੀਆ ਗਾਂਧੀ ਨੇ ਸੱਦੀ ਵਿਰੋਧੀ ਦੀ ਬੈਠਕ
ੂਯੂ.ਪੀ.ਏ. ਚੇਅਰਪਰਸਨ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਵਿਰੋਧੀ ਦਲਾਂ ਦੀ ਬੈਠਕ ਸੱਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਵਿਰੋਧੀ ਦਲਾਂ ਦੇ ਕਈ ਨੇਤਾ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਟੀ.ਆਰ.ਐੱਸ. ਪ੍ਰਮੁੱਖ ਚੰਦਰਬਾਬੂ ਨਾਇਡੂ ਨੇ ਸੋਮਵਾਰ ਨੂੰ ਕੋਲਕਾਤਾ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ।

ਕਾਲਾ ਧਨ ਮਾਮਲੇ 'ਤੇ ਸੁਣਵਾਈ ਅੱਜ
ਸੁਪਰੀਮ ਕੋਰਟ ਕਾਲਾ ਧਨ ਕਾਨੂੰਨ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਆਦੇਸ਼ ਖਿਲਾਫ ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਕੇਂਦਰ ਸਰਕਾਰ ਨੇ ਵੀਵੀਆਈਪੀ ਹੈਲੀਕਾਪਟਰ ਸੌਦਾ ਮਾਮਲੇ 'ਚ ਦੋਸ਼ੀ ਗੌਤਮ ਖੇਤਾਨ ਮਾਮਲੇ 'ਚ ਦਿੱਲੀ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਅੱਜ ਚੰਦਰਮਾ ਤੇ ਬ੍ਰਹਿਸਪਤੀ ਦਿਖਣਗੇ ਨੇੜੇ-ਨੇੜੇ
ਯੂ. ਕੇ. ਵਿਚ 21 ਮਈ ਨੂੰ ਖਗੋਲ ਸ਼ਾਸਤਰੀ ਸਾਫ ਆਸਮਾਨ ਵਿਚ ਸੌਰ ਪ੍ਰਣਾਲੀ ਦੇ ਸਭ ਤੋਂ ਵੱਡੇ ਗ੍ਰਹਿ ਬ੍ਰਹਿਸਪਤੀ ਨੂੰ ਚੰਦਰਮਾ ਦੇ 4 ਡਿਗਰੀ ਨੇੜੇ ਵੇਖ ਸਕਣਗੇ। ਇਸ ਮੌਕੇ ਚੰਦਰਮਾ ਅਤੇ ਬ੍ਰਹਿਸਪਤੀ ਇਕ ਹੀ ਆਧਾਰ 'ਤੇ ਦਿਖਾਈ ਦਿੰਦੇ ਨਜ਼ਰ ਆਉਣਗੇ।

ਅੱਜ ਨਹੀਂ ਹੋਵੇਗਾ 'ਆਪ' ਦੇ 3 ਵਿਧਾਇਕਾਂ ਦੀ ਕਿਸਮਤ ਦਾ ਫੈਸਲਾ
ਆਮ ਪ੍ਰਭਾਵ ਤੇ ਛਪੀਆਂ ਰਿਪੋਰਟਾਂ ਦੇ ਉਲਟ ਅਸੀਤਫੇ ਦੇ ਚੁੱਕੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਦੀ ਸਿਆਸੀ ਕਿਸਮਤ ਬਾਰੇ ਅੱਜ ਕੋਈ ਫੈਸਲਾ ਹੋਣ ਦੇ ਆਸਾਰ ਨਹੀਂ ਹਨ। ਸੂਤਰਾਂ ਮੁਤਾਬਕ ਅੱਜ (ਮੰਗਲਵਾਰ) ਪੇਸ਼ੀ 'ਤੇ ਕੋਈ ਵੀ ਫੈਸਲਾ ਸਪੀਕਰ ਵਲੋਂ ਕੀਤੇ ਜਾਣ ਦੀ ਉਮੀਦ ਨਹੀਂ ਹੈ। ਇਹ ਪਤਾ ਲੱਗਾ ਹੈ ਕਿ ਇਨ੍ਹਾਂ ਅਸਤੀਫਿਆਂ ਬਾਰੇ ਕੋਈ ਵੀ ਫੈਸਲਾ ਕਿਸੇ ਅਗਲੀ ਤਾਰੀਖ 'ਤੇ ਪਾ ਦਿੱਤੇ ਜਾਣ ਦੀ ਸੰਭਾਵਨਾ ਹੈ।

ਅੱਜ ਤੋਂ ਵਧਣੇ ਅਮੂਲ ਦੁੱਧ ਦੇ ਭਾਅ
5xit poll ਆਉਣ ਤੋਂ ਬਾਅਦ ਦੇਸ਼ ਭਰ ਵਿਚ ਦੁੱਧ ਦੇ ਭਾਅ ਵਧਣੇ ਸ਼ੁਰੂ ਹੋ ਗਏ ਹਨ। ਇਸ ਦੀ ਸ਼ੁਰੂਆਤ ਅਮੂਲ ਨੇ ਕੀਤੀ ਹੈ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕੀਤਾ ਹੈ। ਨਵੀਂਆਂ ਕੀਮਤਾਂ 21 ਮਈ ਮੰਗਲਵਾਰ ਭਾਵ ਅੱਜ ਤੋਂ ਲਾਗੂ ਹੋ ਰਹੀਆਂ ਹਨ। 

ਖੇਡ 
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸਕਾਟਲੈਂਡ ਬਨਾਮ ਸ਼੍ਰੀਲੰਕਾ (ਦੂਜਾ ਵਨ ਡੇ ਮੈਚ)
ਕ੍ਰਿਕਟ : ਆਇਰਲੈਂਡ ਬਨਾਮ ਅਫਗਾਨਿਸਤਾਨ (ਦੂਜਾ ਵਨ ਡੇ ਮੈਚ)
ਬੈਡਮਿੰਟਨ : ਸੁਦੀਰਮਨ ਕੱਪ-2019
ਕ੍ਰਿਕਟ : ਮੁੰਬਈ 2019 ਟੀ-20
ਕ੍ਰਿਕਟ : ਸੌਰਾਸ਼ਟਰ ਪ੍ਰੀਮੀਅਰ ਲੀਗ-2019


Inder Prajapati

Content Editor

Related News