PM ਮੋਦੀ ਦੀ ਰੈਲੀ ਰੱਦ ਹੋਣ ''ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਆਇਆ ਸਾਹਮਣੇ
Wednesday, Jan 05, 2022 - 04:10 PM (IST)
ਲੁਧਿਆਣਾ : ਫਿਰੋਜ਼ਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ 'ਤੇ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਹ ਛੋਟਾ ਜਿਹਾ ਟ੍ਰੇਲਰ ਰੱਬ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੂੰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਬਾਰਡਰਾਂ 'ਤੇ ਪੂਰੇ ਸਵਾ ਸਾਲ ਪੰਜਾਬ ਦੇ ਵਾਰਸਾਂ, ਮਾਵਾਂ ਅਤੇ ਭੈਣਾਂ ਨੇ ਠੰਡ, ਮੀਂਹ, ਹਨ੍ਹੇਰੀ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਹੈ ਅਤੇ ਰੱਬ ਨੇ ਉਹਦਾ ਛੋਟਾ ਜਿਹਾ ਟ੍ਰੇਲਰ ਮੋਦੀ ਅਤੇ ਭਾਜਪਾ ਦੇ ਵਰਕਰਾਂ ਨੂੰ ਪੰਜਾਬ ਆਉਣ 'ਤੇ ਅੱਜ ਦਿਖਾਇਆ ਹੈ।
ਇਹ ਵੀ ਪੜ੍ਹੋ : ਪਤਨੀ ਦੇ ਸੈਲੂਨ ਜਾਣ ਤੋਂ ਖਿਝਦਾ ਸੀ ਪਤੀ, ਗੁੱਸੇ 'ਚ ਆਏ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ
ਰਵਨੀਤ ਬਿੱਟੂ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਇਹ ਪੰਜਾਬ ਵੱਲ ਨੂੰ ਵਧਣਗੇ, ਇਨ੍ਹਾਂ ਦੇ ਕੀਤੇ ਜ਼ੁਲਮਾਂ ਦਾ ਪਰਮਾਤਮਾ ਹਿਸਾਬ ਕਰੇਗਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਫਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ ਪਰ ਉਨ੍ਹਾਂ ਦੀ ਰੈਲੀ ਰੱਦ ਹੋ ਗਈ ਅਤੇ ਪ੍ਰਧਾਨ ਮੰਤਰੀ ਵਾਪਸ ਦਿੱਲੀ ਪਰਤ ਗਏ।
ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, PM ਮੋਦੀ ਦੀ ਰੈਲੀ 'ਚ ਹੋਣਾ ਸੀ ਸ਼ਾਮਲ
ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਅਣਗਹਿਲੀ ਕਾਰਨ ਇਹ ਰੈਲੀ ਰੱਦ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਰੈਲੀ ਰੱਦ ਹੋਣ 'ਤੇ CM ਚੰਨੀ ਦਾ ਕੇਂਦਰ ਨੂੰ ਜਵਾਬ, ਬੋਲੇ-ਸੁਰੱਖਿਆ 'ਚ ਕੋਈ ਅਣਗਹਿਲੀ ਨਹੀਂ ਹੋਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ