ਭਾਜਪਾ 'ਚ ਗਏ MP ਰਵਨੀਤ ਬਿੱਟੂ ਨੇ ਕਿਹਾ- ''ਪੰਜਾਬ ਅਤੇ ਲੁਧਿਆਣਾ ਦੇ ਵਿਕਾਸ ਲਈ ਹੋਇਆ BJP 'ਚ ਸ਼ਾਮਲ''

Friday, Mar 29, 2024 - 04:55 AM (IST)

ਭਾਜਪਾ 'ਚ ਗਏ MP ਰਵਨੀਤ ਬਿੱਟੂ ਨੇ ਕਿਹਾ- ''ਪੰਜਾਬ ਅਤੇ ਲੁਧਿਆਣਾ ਦੇ ਵਿਕਾਸ ਲਈ ਹੋਇਆ BJP 'ਚ ਸ਼ਾਮਲ''

ਮਾਨਸਾ (ਮਿੱਤਲ)- ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਪੰਜਾਬ ਲਈ ਜੋ ਕੁਝ ਸੋਚ ਰੱਖਿਆ ਹੈ, ਉਸ ਦਾ ਪੂਰਾ ਫਾਇਦਾ ਦਿਵਾਉਣ ਅਤੇ ਪੰਜਾਬ ਹਿੱਤ ਪੂਰੇ ਕਰਨ ਲਈ ਮੈਂ ਭਾਜਪਾ ਵਿੱਚ ਗਿਆ ਹਾਂ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਬੋਲਦਿਆਂ ਕਿਹਾ ਕਿ ਬੀਤੇ ਦਿਨੀਂ ਜਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਅਤੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੇਂਦਰ ਦਾ ਪੰਜਾਬ ਪ੍ਰਤੀ ਜੋ ਰੁਖ਼ ਅਤੇ ਯੋਜਨਾਵਾਂ ਹਨ, ਉਸ ਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਹੈ, ਸਾਡੇ ਪੰਜਾਬੀ ਸਿਰਫ਼ ਗੋਲੀਆਂ ਖਾਣ ਲਈ ਹੀ ਨਹੀਂ ਰੱਖੇ ਹੋਏ।  

ਬਿੱਟੂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੁਧਿਆਣਾ ਅਤੇ ਪੂਰੇ ਪੰਜਾਬ ਨੂੰ ਅੱਗੇ ਲੈ ਕੇ ਜਾਇਆ ਜਾਵੇ। ਇਸ ਵਾਸਤੇ ਭਾਜਪਾ ਦਾ ਪੱਲਾ ਫੜਣਾ ਜਰੂਰੀ ਹੈ ਤਾਂ ਜੋ ਪੰਜਾਬ ਲਈ ਅਗਵਾਈ ਕਰ ਕੇ ਕੇਂਦਰ ਤੋਂ ਕੁਝ ਲਿਆ ਜਾ ਸਕੇ। ਬਿੱਟੂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਸੰਘਰਸ਼ਾਂ ਵਿੱਚ ਰਿਹਾ ਹੈ। ਅਨੇਕਾਂ ਕਿਸਾਨ ਅਤੇ ਨੌਜਵਾਨ ਸ਼ਹੀਦ ਹੋ ਗਏ। ਕੀ ਪੰਜਾਬੀ ਇਸੇ ਵਾਸਤੇ ਰਹਿ ਗਏ ਹਨ ?

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਗੈਂਗਵਾਰ, ਗੋਲ਼ੀਆਂ ਮਾਰ-ਮਾਰ ਭੁੰਨ੍ਹ'ਤਾ ਘਰੋਂ ਸਾਮਾਨ ਲੈਣ ਨਿਕਲਿਆ ਨੌਜਵਾਨ (ਵੀਡੀਓ)

ਉਨ੍ਹਾਂ ਦਾ ਸੁਪਨਾ ਹੈ ਕਿ ਲੁਧਿਆਣਾ ਖੇਤਰ ਦੇ ਵਿਕਾਸ ਤੇ ਇੰਡਸਟਰੀ ਲਈ ਕੰਮ ਕੀਤਾ ਜਾਵੇ, ਜਿਸ ਨਾਲ ਲੁਧਿਆਣਾ ਸਮੇਤ ਪੰਜਾਬ ਪ੍ਰਗਤੀ ਦੇ ਰਸਤੇ 'ਤੇ ਤੁਰੇ। ਉਨ੍ਹਾਂ ਕਿਹਾ ਕਿ ਪੂਰੀ ਭਾਜਪਾ ਲੀਡਰਸ਼ਿਪ ਨਾਲ ਮਿਲ ਕੇ ਪਤਾ ਲੱਗਿਆ ਕਿ ਪੰਜਾਬ ਪ੍ਰਤੀ ਉਨ੍ਹਾਂ ਦੀ ਕੋਈ ਵਿਤਕਰੇ ਵਾਲੀ ਸੋਚ ਨਹੀਂ ਹੈ। ਬਿੱਟੂ ਨੇ ਕਿਹਾ ਕਿ ਹੁਣ ਮੌਕਾ ਹੈ ਕੇਂਦਰ ਦਾ ਸਾਥੀ ਬਣ ਕੇ ਪੂਰੇ ਦੇਸ਼ ਦੇ ਹੋਰ ਸੂਬਿਆਂ ਵਾਂਗ ਪੰਜਾਬ ਲਈ ਵੀ ਕੁਝ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਿੱਸਾ ਬਣ ਕੇ ਕਿਸਾਨਾਂ ਦੇ ਰੋਸੇ, ਵਪਾਰੀਆਂ, ਛੋਟੇ ਦੁਕਾਨਦਾਰਾਂ ਅਤੇ ਪੰਜਾਬ ਹਿੱਤ ਦੀਆਂ ਹੋਰ ਮੰਗਾਂ ਨੂੰ ਵੀ ਪੂਰਾ ਕਰਵਾ ਲਿਆ ਜਾਵੇਗਾ।  

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰਦਾਤ, ਦੁਕਾਨ 'ਚ ਵੜ ਕੇ ਨਕਾਬਪੋਸ਼ ਬਦਮਾਸ਼ਾਂ ਨੇ ਕੱਪੜਾ ਵਪਾਰੀ 'ਤੇ ਚਲਾਈਆਂ ਗੋਲ਼ੀਆਂ

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਐੱਮ.ਪੀ. ਰਹੇ ਰਵਨੀਤ ਸਿੰਘ ਬਿੱਟੂ ਨੇ ਪਿਛਲੇ ਦਿਨੀਂ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ ਕਿ ਭਾਜਪਾ ਪੰਜਾਬ ਵਿਰੋਧੀ ਨਹੀਂ ਹੈ, ਅਸੀਂ ਅਜਿਹੀ ਖਹਿਬਾਜ਼ੀ ਨਾ ਪਈਏ। ਸਿਰਫ਼ ਪੰਜਾਬ ਅਤੇ ਲੁਧਿਆਣਾ ਦੇ ਹਿੱਤ ਸੋਚ ਕੇ ਚੱਲੀਏ। ਉਨ੍ਹਾਂ ਕਿਹਾ ਕਿ ਮੈਂ ਇਹ ਸਭ ਕੁਝ ਸੋਚ ਵਿਚਾਰ ਕੇ ਭਾਜਪਾ ਵਿੱਚ ਆਇਆ ਹਾਂ। ਲੁਧਿਆਣਾ ਆਉਣ ਵਾਲੇ ਸਮੇਂ ਵਿੱਚ ਤਰੱਕੀ ਦੀਆਂ ਵੱਡੀਆਂ ਰਾਹਾਂ 'ਤੇ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News