ਰਵਨੀਤ ਬਿੱਟੂ ਨੇ ਗਿਣਾਈਆਂ ਕਾਂਗਰਸ ਦੀਆਂ 2 ਸਾਲ ਦੀਆਂ ਪ੍ਰਾਪਤੀਆਂ

Saturday, Mar 16, 2019 - 03:56 PM (IST)

ਰਵਨੀਤ ਬਿੱਟੂ ਨੇ ਗਿਣਾਈਆਂ ਕਾਂਗਰਸ ਦੀਆਂ 2 ਸਾਲ ਦੀਆਂ ਪ੍ਰਾਪਤੀਆਂ

ਲੁਧਿਆਣਾ (ਅਭਿਸ਼ੇਕ) : ਪੰਜਾਬ 'ਚ ਕਾਂਗਰਸ ਸਰਕਾਰ ਨੇ ਅੱਜ ਮਤਲਬ ਕਿ 16 ਮਾਰਚ, 2019 ਨੂੰ ਆਪਣੇ ਕਾਰਜਕਾਲ ਦੇ 2 ਸਾਲ ਪੂਰੇ ਕਰ ਲਏ ਹਨ। ਜਿੱਥੇ ਅਕਾਲੀ-ਭਾਜਪਾ ਸਰਕਾਰ ਪੂਰੇ ਸੂਬੇ 'ਚ ਕਾਂਗਰਸ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ, ਉੱਥੇ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਜਨਤਾ ਦੇ ਹਿੱਤਾਂ ਵਾਲੀ ਸਰਕਾਰ ਦੱਸ ਕੇ ਅਨੇਕਾ ਉਪਲੱਬਧੀਆਂ ਗਿਣਵਾਈਆਂ ਹਨ। ਰਵਨੀਤ ਬਿੱਟੂ ਮੁਤਾਬਕ ਉਨ੍ਹਾਂ ਦੀ ਸਰਕਾਰ ਨੇ ਨਸ਼ੇ ਦੀ ਕਮਰ ਤੋੜ ਦਿੱਤੀ ਅਤੇ ਗੈਂਗਸਟਰਾਂ ਦਾ ਸਫਾਇਆ ਕਰ ਦਿੱਤਾ ਹੈ।

ਬਿੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਹੈ ਅਤੇ ਪੈਟਰੋਲ ਵੀ 5 ਰੁਪਏ ਸਸਤਾ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਨੂੰ ਨਾਕਾਮ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹੀ ਕਾਰਨ ਸੀ ਕਿ ਲੋਕਾਂ ਨੇ ਅਕਾਲੀਆਂ ਨੂੰ ਤੀਜੇ ਨੰਬਰ 'ਤੇ ਪਾ ਦਿੱਤਾ।


author

Babita

Content Editor

Related News