ਰਵਿਦਾਸ ਮਹਾਰਾਜ ਦੇ ਫਲੈਕਸ ਬੋਰਡ ਪਾੜਨ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ
Friday, Jan 26, 2018 - 01:54 AM (IST)
ਮੁਕੇਰੀਆਂ, (ਝਾਵਰ)- ਅੱਜ ਗੁਰੂ ਰਵਿਦਾਸ ਮਹਾਰਾਜ ਸੇਵਕ ਸਭਾ ਗੁਰਦੇਵਪੁਰ ਮੁਕੇਰੀਆਂ, ਨੌਜਵਾਨ ਸੇਵਕ ਸਭਾ ਗੁਰਦੇਵਪੁਰ, ਡਾ.ਬੀ.ਆਰ. ਅੰਬੇਡਕਰ ਮਿਸ਼ਨ ਪੰਜਾਬ ਤੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਤੇ ਹੋਰ ਰਵਿਦਾਸ ਸਭਾਵਾਂ ਵੱਲੋਂ ਮੁਕੇਰੀਆਂ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲਗਾਏ ਫਲੈਕਸ ਬੋਰਡ ਪਾੜਨ ਕਾਰਨ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀ ਫਲੈਕਸ ਬੋਰਡ ਪਾੜਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ ਤੇ ਜ਼ੋਰਦਾਰ ਨਾਅਰੇ ਲਾ ਰਹੇ ਸਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਚੌਧਰੀ ਸਵਰਨ ਦਾਸ, ਸਤਿਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਵਿਜੇ ਗੁਰਦੇਵਪੁਰੀ ਨੇ ਦੱਸਿਆ ਕਿ ਇਸ ਸਬੰਧੀ ਡੀ.ਐੱਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ ਕਿ ਜੇਕਰ 31 ਜਨਵਰੀ ਤੱਕ ਦੋਸ਼ੀ ਨਾ ਫੜੇ ਗਏ ਤਾਂ ਸਤਿਗੁਰੂ ਰਵਿਦਾਸ ਸਭਾਵਾਂ ਸੰਘਰਸ਼ ਦਾ ਰਸਤਾ ਅਪਣਾਉਣਗੀਆਂ। ਡੀ.ਐੱਸ.ਪੀ. ਤੇ ਥਾਣਾ ਮੁਖੀ ਕਰਨੈਲ ਸਿੰਘ ਨੇ ਵਿਸ਼ਵਾਸ ਦੁਆਇਆ ਕਿ ਫਲੈਕਸ ਬੋਰਡ ਪਾੜਨ ਵਾਲਿਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਸਮੇਂ ਕਮਲ ਖੋਸਲਾ ਪ੍ਰਧਾਨ ਡਾ. ਬੀ. ਆਰ. ਅੰਬੇਡਕਰ ਮਿਸ਼ਨ ਪੰਜਾਬ, ਚੇਅਰਮੈਨ ਰਾਮ ਚੰਦ ਮਹਾਪੁਰਸ਼, ਦਵਿੰਦਰ ਸਿੰਘ, ਰਾਜ ਕੁਮਾਰ, ਵਿਪਨ ਸੰਧੂ, ਸੁਰਜੀਤ ਕੌਰ, ਕਰਨ ਕੁਮਾਰ, ਰਾਮ ਕਿਸ਼ਨ, ਬੂਟਾ ਰਾਮ, ਗੁਰਮੀਤ, ਅਮਿਤ ਸੰਧੂ, ਸਤਵੰਤ ਸਿੰਘ ਬਿੱਲਾ, ਗੁਰਨਾਮ ਸਿੰਘ, ਜਨਕ ਰਾਜ, ਬਿੱਟੂ ਆਦਿ ਹਾਜ਼ਰ ਸਨ।
