''ਰਾਸ਼ਟਰੀ ਸਿੱਖ ਸੰਗਤ'' ਦੇ ਜੱਥੇ ਵੱਲੋਂ ਰਾਜਪਾਲ ਨਾਲ ਮੁਲਾਕਾਤ, ਲਵ ਜਿਹਾਦ ਖ਼ਿਲਾਫ਼ ਕਾਨੂੰਨ ਬਣਾਉਣ ਦੀ ਮੰਗ
Wednesday, Jun 30, 2021 - 06:00 PM (IST)
ਲੁਧਿਆਣਾ (ਗੁਪਤਾ) : ਜੰਮੂ-ਕਸ਼ਮੀਰ 'ਚ ਸਿੱਖ ਕੁੜੀਆਂ ਨੂੰ ਅਗਵਾ ਕਰਕੇ ਜ਼ਬਰਨ ਧਰਮ ਪਰਿਵਰਤਨ ਤੋਂ ਨਾਰਾਜ਼ ਰਾਸ਼ਟਰੀ ਸਿੱਖ ਸੰਗਤ ਦੇ ਇਕ ਜੱਥੇ ਨੇ ਪੰਜਾਬ ਇਕਾਈ ਦੇ ਮੁੱਖ ਹਰਮਿੰਦਰ ਸਿੰਘ ਮਲਿਕ ਦੀ ਅਗਵਾਈ 'ਚ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਵਫ਼ਦ 'ਚ ਸ਼ਾਮਲ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਗੁਰਬਚਨ ਸਿੰਘ ਮੋਖਾ, ਚੰਡੀਗੜ੍ਹ ਇਕਾਈ ਦੇ ਜਨਰਲ ਸਕੱਤਰ ਕੁਲਮੀਤ ਸਿੰਘ ਸੋਢੀ ਅਤੇ ਚੰਡੀਗੜ੍ਹ ਇਕਾਈ ਦੇ ਮੁੱਖ ਭੁਪਿੰਦਰ ਸਿੰਘ ਨੇ ਵੀ. ਪੀ. ਬਦਨੌਰ ਨੂੰ ਮੰਗ ਪੱਤਰ ਸੌਂਪਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲਵ ਜਿਹਾਦ ਦੇ ਖ਼ਿਲਾਫ਼ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਕਾਨੂੰਨ ਬਣਿਆ ਹੈ, ਉਸੇ ਤਰ੍ਹਾਂ ਲਵ ਜਿਹਾਦ ਦੇ ਖ਼ਿਲਾਫ਼ ਦੇਸ਼ ਭਰ 'ਚ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਅਤੇ ਜੰਮੂ-ਕਸ਼ਮੀਰ 'ਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।