ਹਵਸ ਦੇ ਭੁੱਖੇ ਨੌਜਵਾਨ ਦੀ ਸ਼ਰਮਨਾਕ ਕਰਤੂਤ, ਨਸ਼ਾ ਦੇ ਕੇ ਗੁਆਂਢੀਆਂ ਦੀ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

Monday, Jul 19, 2021 - 10:13 AM (IST)

ਹਵਸ ਦੇ ਭੁੱਖੇ ਨੌਜਵਾਨ ਦੀ ਸ਼ਰਮਨਾਕ ਕਰਤੂਤ, ਨਸ਼ਾ ਦੇ ਕੇ ਗੁਆਂਢੀਆਂ ਦੀ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਜ.ਬ.) : ਟਿੱਬਾ ਦੇ ਪ੍ਰਤਾਪ ਨਗਰ ਇਲਾਕੇ ਵਿਚ ਇਕ ਨੌਜਵਾਨ ਨੇ ਗੁਆਂਢੀਆਂ ਦੀ 15 ਸਾਲਾ ਨਾਬਾਲਗ ਕੁੜੀ ਨੂੰ ਕੋਲਡ ਡਰਿੰਕ ’ਚ ਨਸ਼ਾ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਹਾਲੇ ਤੱਕ ਫ਼ਰਾਰ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ 3 ਦਿਨ ਪਹਿਲਾਂ ਬੀਤੇ ਵੀਰਵਾਰ ਨੂੰ ਲੱਗਾ, ਜਦੋਂ ਪੇਟ ’ਚ ਜ਼ੋਰ ਨਾਲ ਦਰਦ ਹੋਣ ’ਤੇ ਨਾਬਾਲਗ ਕੁੜੀ ਨੇ ਆਪਣੀ ਮਾਂ ਨੂੰ ਆਪਬੀਤੀ ਸੁਣਾਈ। ਇਸ ਤੋਂ ਬਾਅਦ ਰਿਸ਼ਤੇਦਾਰ ਉਸ ਨੂੰ ਪੁਲਸ ਕੋਲ ਲੈ ਗਏ ਅਤੇ ਲਿਖਤੀ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਰਿਹਾਇਸ਼ ਵਿਖੇ ਸਵੇਰੇ ਹੀ ਵਧਾਈ ਦੇਣ ਪੁੱਜੇ ਵਿਧਾਇਕ ਜ਼ੀਰਾ ਤੇ ਰਾਜਾ ਵੜਿੰਗ (ਤਸਵੀਰਾਂ)

ਪੀੜਤਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰੇ 11 ਵਜੇ ਉਹ ਮਾਸੀ ਦੇ ਘਰ ਜਾ ਰਹੀ ਸੀ ਤਾਂ ਰਸਤੇ ’ਚ ਉਸ ਨੂੰ ਗੁਆਂਢੀ ਮਨਜੀਤ ਮਿਲਿਆ, ਜੋ ਉਸ ਨੂੰ ਖਾਣ-ਪੀਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਉਸ ਦਾ ਦੋਸ਼ ਹੈ ਕਿ ਰਸਤੇ ਵਿਚ ਮਨਜੀਤ ਨੇ ਉਸ ਨੂੰ ਕੋਲਡ ਡਰਿੰਕ ਪਿਲਾਈ, ਜਿਸ ਨੂੰ ਪੀਣ ਤੋਂ ਬਾਅਦ ਉਹ ਹੋਸ਼ ਖੋਹ ਬੈਠੀ। ਇਸ ਦਾ ਫ਼ਾਇਦਾ ਚੁੱਕ ਕੇ ਮੁਲਜ਼ਮ ਉਸ ਨੂੰ ਖਾਲੀ ਪਲਾਟ ਵਿਚ ਲੈ ਗਿਆ ਅਤੇ ਡਰਾ-ਧਮਕਾ ਕੇ ਉਸ ਨਾਲ ਕਥਿਤ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਈਕਮਾਨ ਨੇ ਨਹੀਂ ਸੁਣੀ ਤਾਂ ਹੁਣ ਪਲਟਵਾਰ ਕਰਨਗੇ 'ਕੈਪਟਨ', ਇੰਝ ਦਿਖਾਉਣਗੇ ਅਹਿਮੀਅਤ

ਇਸ ਦਾ ਪੀੜਤ ਕੁੜੀ ਵੱਲੋਂ ਵਿਰੋਧ ਕੀਤਾ ਗਿਆ ਪਰ ਨਸ਼ੇ ਦੀ ਵਜ੍ਹਾ ਨਾਲ ਉਹ ਖ਼ੁਦ ਨੂੰ ਉਸ ਦੇ ਚੁੰਗਲ ਤੋਂ ਛੁਡਾ ਨਹੀਂ ਸਕੀ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਉਸ ਦੇ ਘਰ ਛੱਡ ਕੇ ਭੱਜ ਗਿਆ ਅਤੇ ਜਾਂਦੇ ਸਮੇਂ ਫਿਰ ਧਮਕਾ ਕੇ ਗਿਆ ਕਿ ਜੇਕਰ ਉਸ ਨੇ ਕਿਸੇ ਦੇ ਸਾਹਮਣੇ ਮੂੰਹ ਖੋਲ੍ਹਿਆ ਤਾਂ ਇਸ ਅੰਜਾਮ ਬੁਰਾ ਹੋਵੇਗਾ ਪਰ ਜਦ ਉਸ ਦੇ ਪੇਟ ਵਿਚ ਦਰਦ ਵਧਿਆ ਤਾਂ ਉਸ ਨੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News