ਦਰਿੰਦਗੀ ਦੀਆਂ ਸਭ ਹੱਦਾਂ ਪਾਰ : ਡੇਢ ਸਾਲਾ ਬੱਚੀ ਬਣੀ ਹਵਸ ਦਾ ਸ਼ਿਕਾਰ, ਧੀ ਦੀ ਹਾਲਤ ਨੇ ਮਾਂ ਦੇ ਉਡਾਏ ਹੋਸ਼
Friday, Feb 10, 2023 - 11:38 AM (IST)
ਲੁਧਿਆਣਾ (ਰਾਜ) : ਇੱਥੋਂ ਦੇ ਪਿੰਡ ਬਾੜੇਵਾਲ ਵਿਖੇ ਉਸ ਸਮੇਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ, ਜਦੋਂ 17-18 ਸਾਲਾਂ ਦੇ ਮੁੰਡੇ ਵੱਲੋਂ ਇਕ ਡੇਢ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਬਾੜੇਵਾਲ ਦੀ ਰਹਿਣ ਵਾਲੀ ਡੇਢ ਸਾਲਾ ਬੱਚੀ ਨੂੰ 17-18 ਸਾਲਾਂ ਦਾ ਰਾਜਾ ਨਾਂ ਦਾ ਮੁੰਡਾ ਕੁੱਝ ਖਿਲਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ
ਇੱਥੇ ਖ਼ਾਲੀ ਪਲਾਟ 'ਚ ਉਸ ਨੇ ਮਾਸੂਮ ਬੱਚੀ ਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਇਆ ਅਤੇ ਫਿਰ ਖ਼ੁਦ ਹੀ ਬੱਚੀ ਨੂੰ ਘਰ ਲੈ ਕੇ ਆਇਆ। ਉਸ ਨੇ ਬੱਚੀ ਨੂੰ ਘਰ ਛੱਡਿਆ ਅਤੇ ਫ਼ਰਾਰ ਹੋ ਗਿਆ। ਬੱਚੀ ਦੇ ਬੁਰੀ ਤਰ੍ਹਾਂ ਰੋਣ ਦੀ ਆਵਾਜ਼ ਸੁਣ ਕੇ ਜਦੋਂ ਮਾਂ ਨੇ ਦੇਖਿਆ ਤਾਂ ਬੱਚੀ ਦੇ ਕੱਪੜੇ ਖੂਨ ਨਾਲ ਲਿੱਬੜੇ ਹੋਏ ਸਨ।
ਇਸ ਸਭ ਦੇਖ ਮਾਂ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ