ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 5 ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤਾ ਜਬਰ-ਜ਼ਿਨਾਹ

Tuesday, Apr 19, 2022 - 11:40 AM (IST)

ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 5 ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੀ ਪੁਲਸ ਨੇ ਬੀਤੀ ਰਾਤ ਇਕ 5 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਸਬੰਧੀ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪੀੜਤ ਕੁੜੀ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 16 ਅਪ੍ਰੈਲ ਦੀ ਰਾਤ 8 ਵਜੇ ਉਸ ਦੀ 5 ਸਾਲ ਦੀ ਧੀ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ। ਜਦੋਂ ਥੋੜ੍ਹੀ ਦੇਰ ਬਾਅਦ ਉਹ ਆਪਣੀ ਧੀ ਨੂੰ ਘਰ ਲਿਜਾਣ ਲਈ ਆਈ ਤਾਂ ਉੱਥੇ ਕੁੜੀ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਉਹ ਆਪਣੀ ਧੀ ਦੀ ਭਾਲ ਕਰਨ ਲੱਗ ਗਈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਢੇਸੀ ਨਾਲ ਮੁਲਾਕਾਤ 'ਤੇ ਸਿਆਸੀ ਘਮਸਾਨ, AAP ਨੇ ਕੀਤਾ ਪਲਟਵਾਰ

ਲੱਭਣ ਦੌਰਾਨ ਉਸ ਨੂੰ ਕਿਸੇ ਨੇ ਦੱਸਿਆ ਕਿ ਤੁਹਾਡੀ ਧੀ ਨੂੰ ਜੋਗਿੰਦਰ ਸਿੰਘ ਦੇ ਘਰ ’ਚ ਦੇਖਿਆ ਹੈ, ਜਿਸ ਕਾਰਨ ਉਹ ਤੁਰੰਤ ਜੋਗਿੰਦਰ ਦੇ ਘਰ ਪੁੱਜੀ ਤਾਂ ਉੱਥੇ ਉਸ ਦੀ ਧੀ ਮਿਲੀ। ਕੁੜੀ ਨੇ ਦੱਸਿਆ ਕਿ ਉਕਤ ਵਿਅਕਤੀ ਮੈਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ ਅਤੇ ਘਰ ਦੇ ਅੰਦਰ ਬੈੱਡ ’ਤੇ ਲਿਟਾ ਕੇ ਉਸ ਨਾਲ ਗਲਤ ਕੰਮ ਕੀਤਾ ਅਤੇ ਉਸ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਕਿ ਉਹ ਤੇਰੀ ਮੇਰੀ ਮੰਮੀ ਨੂੰ ਮਾਰ ਦੇਵਾਂਗਾ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਇਸ ਤਾਰੀਖ਼ ਤੋਂ ਧੂੜ ਭਰੀ ਹਨ੍ਹੇਰੀ ਤੇ ਮੀਂਹ ਪੈਣ ਦੀ ਸੰਭਾਵਨਾ

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀੜਤ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਜੋਗਿੰਦਰ ਸਿੰਘ ਮੱਲ੍ਹੀ ਪੁੱਤਰ ਗੁਰਚਰਨ ਸਿੰਘ ਵਾਸੀ ਮਾਡਲ ਕਾਲੋਨੀ, ਜਗੀਰਪੁਰ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News