ਪਾਖੰਡੀ ਬਾਬੇ ਨੇ ਆਸ਼ਰਮ 'ਚ ਬੁਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਕਤਲ ਕਰਕੇ ਖੇਤਾਂ 'ਚ ਸੁੱਟੀ ਲਾਸ਼

Saturday, Mar 06, 2021 - 10:16 AM (IST)

ਪਾਖੰਡੀ ਬਾਬੇ ਨੇ ਆਸ਼ਰਮ 'ਚ ਬੁਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਕਤਲ ਕਰਕੇ ਖੇਤਾਂ 'ਚ ਸੁੱਟੀ ਲਾਸ਼

ਲੁਧਿਆਣਾ (ਰਿਸ਼ੀ) : ਇੱਥੇ 22 ਸਾਲ ਦੀ ਗ੍ਰੈਜੂਏਟ ਕੁੜੀ ਨੂੰ ਨੌਕਰੀ ਲੱਗਣ ਦੇ ਉਪਾਅ ਕਰਵਾਉਣ ਬਹਾਨੇ ਪਿੰਡ ਫੁੱਲਾਂਵਾਲ ’ਚ ਬਣਾਏ ਗਏ ਆਸ਼ਰਮ ਵਿਚ ਬੁਲਾ ਕੇ ਪਾਖੰਡੀ ਬਾਬੇ ਨੇ ਉਸ ਦੇ ਇਕੱਲੇ ਹੋਣ ਦਾ ਫ਼ਾਇਦਾ ਚੁੱਕਿਆ। ਬਾਬੇ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਉਸ ਵੱਲੋਂ ਰੌਲਾ ਪਾਉਣ ’ਤੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਪਲਾਸਟਿਕ ਦੀ ਬੋਰੀ 'ਚ ਪਾ ਕੇ ਖੇਤਾਂ 'ਚ ਸੁੱਟ ਦਿੱਤੀ। ਇਸ ਮਾਮਲੇ ਨੂੰ ਡਵੀਜ਼ਨ ਨੰਬਰ-5 ਦੀ ਪੁਲਸ ਨੇ 7 ਦਿਨਾਂ 'ਚ ਹੱਲ ਕਰ ਲਿਆ ਅਤੇ ਮੁਲਜ਼ਮ ਪ੍ਰਵਾਸੀ ਬਾਬੇ ਸੰਮਬੋਧ ਦਾਸ (35) ਵਾਸੀ ਐੱਲ. ਆਈ. ਜੀ. ਫਲੈਟ, ਫੇਜ਼-3, ਦੁੱਗਰੀ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਮ੍ਰਿਤਕਾ ਦੀ ਲਾਸ਼ ਖੇਤਾਂ ’ਚੋਂ ਬਰਾਮਦ ਕਰ ਲਈ ਹੈ। ਪੁਲਸ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਤੋਂ ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰੇਗੀ।

ਇਹ ਵੀ ਪੜ੍ਹੋ : ਖ਼ੌਫਨਾਕ : ਜਿਊਣ-ਮਰਨ ਦੀਆਂ ਕਸਮਾਂ ਖਾਣ ਵਾਲਾ ਪਤੀ ਅਜਿਹਾ ਕਾਰਾ ਕਰੇਗਾ, ਪਤਨੀ ਨੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

PunjabKesari

ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ.-3 ਸਮੀਰ ਵਰਮਾ, ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਚੋਪੜਾ, ਐੱਸ. ਐੱਚ. ਓ. ਐੱਸ. ਆਈ. ਕੁਲਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜ੍ਹਿਆ ਗਿਆ ਮੁਲਜ਼ਮ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਸਾਲ 1991 ਤੋਂ ਸ਼ਹਿਰ ’ਚ ਰਹਿ ਰਿਹਾ ਹੈ, ਜੋ ਖ਼ੁਦ ਨੂੰ ਬਾਬਾ ਦੱਸਦਾ ਹੈ। ਮੁਲਜ਼ਮ ਕੁਆਰਾ ਹੈ। ਅਜੇ ਤੱਕ ਉਸ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ। ਪੁਲਸ ਨੂੰ ਮੁਲਜ਼ਮ ਕੋਲੋਂ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਅਤੇ ਆਸ਼ਰਮ ’ਚ ਲੁਕੋ ਕੇ ਰੱਖਿਆ ਕੁੜੀ ਦਾ ਮੋਬਾਇਲ ਬਰਾਮਦ ਹੋਇਆ ਹੈ। 

ਇਹ ਵੀ ਪੜ੍ਹੋ : ਚੀਨ ਦੇ ਬਾਰਡਰ ਤੋਂ ਆਈ ਦੁਖ਼ਦਾਈ ਖ਼ਬਰ, ਪੰਜਾਬ ਦੇ ਪੁੱਤ ਨੇ ਦੇਸ਼ ਲਈ ਕੁਰਬਾਨ ਕੀਤੀ ਜਾਨ (ਤਸਵੀਰਾਂ)

PunjabKesari
ਤਾਲਾਬੰਦੀ ਦੌਰਾਨ ਛੁੱਟੀ ਸੀ ਨੌਕਰੀ
ਪੁਲਸ ਮੁਤਾਬਕ ਕੁੜੀ ਦੀ ਤਾਲਾਬੰਦੀ ਦੌਰਾਨ ਨੌਕਰੀ ਛੁੱਟ ਗਈ ਸੀ। ਇਸੇ ਗੱਲ ਕਾਰਨ ਉਹ ਪਰੇਸ਼ਾਨ ਸੀ ਅਤੇ ਲਗਭਗ 15 ਦਿਨ ਪਹਿਲਾਂ ਕਿਸੇ ਨੇ ਉਸ ਨੂੰ ਉਕਤ ਬਾਬੇ ਨਾਲ ਮਿਲਾਇਆ ਸੀ। ਵਾਰਦਾਤ ਤੋਂ ਪਹਿਲਾਂ ਵੀ 3 ਵਾਰ ਬਾਬਾ ਆਪਣੇ ਕੋਲ ਉਸ ਨੂੰ ਆਸ਼ਰਮ ’ਚ ਬੁਲਾ ਚੁੱਕਾ ਸੀ। ਬੀਤੀ 26 ਫਰਵਰੀ ਨੂੰ ਵੀ ਕੁੜੀ ਨੂੰ ਬਾਬੇ ਨੇ ਆਪਣੇ ਕੋਲ ਆਸ਼ਰਮ ’ਚ ਬੁਲਾਇਆ ਸੀ। ਕੁੜੀ ਨੂੰ ਉਸ ਦੇ ਦੋਸਤ ਨੇ ਲਗਭਗ 12 ਵਜੇ ਉਥੇ ਛੱਡ ਦਿੱਤਾ। ਜਦੋਂ ਕੁੜੀ ਪੁੱਜੀ ਤਾਂ ਬਾਬਾ ਨਹਾਉਣ ਗਿਆ ਹੋਇਆ ਸੀ। ਬਾਹਰ ਆ ਕੇ ਕੁੜੀ ਨੂੰ ਇਕੱਲਾ ਦੇਖ ਕੇ ਉਸ ਦੀ ਨੀਅਤ ਬਦਲ ਗਈ ਅਤੇ ਬਾਬੇ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਬਾਅਦ 'ਚ ਜਦੋਂ ਕੁੜੀ ਰੌਲਾ ਪਾਉਣ ਲੱਗੀ ਤਾਂ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ 4 ਘੰਟਿਆਂ ਤੱਕ ਲਾਸ਼ ਆਪਣੇ ਆਸ਼ਰਮ ’ਚ ਰੱਖੀ। ਹਨ੍ਹੇਰਾ ਹੁੰਦੇ ਹੀ ਬਾਬੇ ਨੇ ਕੁੜੀ ਨੂੰ ਲਾਸ਼ ਨੂੰ ਪਲਾਸਟਿਕ ਦੀ ਬੋਰੀ 'ਚ ਪਾਇਆ ਅਤੇ ਆਪਣੇ ਮੋਟਰਸਾਈਕਲ ਦੇ ਪਿੱਛੇ ਰੱਖ ਕੇ ਪੱਖੋਵਾਲ ਰੋਡ ’ਤੇ ਖੇਤਾਂ ’ਚ ਸੁੱਟ ਆਇਆ।

ਇਹ ਵੀ ਪੜ੍ਹੋ : ਪੰਜਾਬ ਸਿਰ ਚੜ੍ਹੇ 'ਕਰਜ਼ੇ' ਬਾਰੇ ਹੋਇਆ ਵੱਡਾ ਖ਼ੁਲਾਸਾ, ਭਵਿੱਖ 'ਚ ਵਿਗੜ ਸਕਦੇ ਨੇ ਹਾਲਾਤ
ਮੋਬਾਇਲ ਲੋਕੇਸ਼ਨ ਨਾਲ ਸੁਲਝਿਆ ਕੇਸ
ਐੱਸ. ਐੱਚ. ਓ. ਕੁਲਦੀਪ ਮੁਤਬਾਕ ਪੁਲਸ ਨੇ ਪਹਿਲਾਂ ਧਾਰਾ-346 ਤਹਿਤ ਕੇਸ ਦਰਜ ਕੀਤਾ ਸੀ ਕਿਉਂਕਿ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਘਰੋਂ ਫਿਰੋਜ਼ ਗਾਂਧੀ ਮਾਰਕਿਟ ’ਚ ਨੌਕਰੀ ਦੀ ਗੱਲਬਾਤ ਕਰਨ ਗਈ ਸੀ ਅਤੇ ਬਾਅਦ 'ਚ ਨੰਬਰ ਬੰਦ ਆਉਣ ਲੱਗ ਗਿਆ। ਜਦੋਂ ਪੁਲਸ ਨੇ ਮੋਬਾਇਲ ਦੀ ਡਿਟੇਲ ਕਢਵਾਈ ਤਾਂ ਆਖ਼ਰੀ ਲੋਕੇਸ਼ਨ ਆਸ਼ਰਮ ਦੀ ਨਿਕਲੀ। ਉੱਥੇ ਡਿਟੇਲ 'ਚ ਬਾਬੇ ਕੋਲ ਛੱਡ ਕੇ ਆਏ ਨੌਜਵਾਨ ਦਾ ਨੰਬਰ ਸਾਹਮਣੇ ਆਇਆ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੁਪਹਿਰ ਨੂੰ ਉਹੀ ਆਪਣੇ ਮੋਟਰਸਾਈਕਲ ’ਤੇ ਕੁੜੀ ਨੂੰ ਆਸ਼ਰਮ ਛੱਡ ਕੇ ਆਇਆ ਸੀ। ਜਦੋਂ ਪੁਲਸ ਆਸ਼ਰਮ ਪੁੱਜੀ ਤਾਂ ਬਾਬਾ ਝੂਠ ਬੋਲਣ ਲੱਗ ਪਿਆ ਕਿ ਉਹ ਕੁੜੀ ਨੂੰ ਜਾਣਦਾ ਨਹੀਂ ਹੈ। ਜਦੋਂ ਸਖ਼ਤੀ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ, ਜਿਸ ਤੋਂ ਬਾਅਦ ਮੁਲਜ਼ਮ ਨੇ ਨਾਲ ਜਾ ਕੇ ਕੁੜੀ ਦੀ ਲਾਸ਼ ਬਰਾਮਦ ਕਰਵਾਈ।
ਨੋਟ : ਸਮਾਜ 'ਚ ਵਾਪਰ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਸਬੰਧੀ ਦਿਓ ਆਪਣੀ ਰਾਏ
 


author

Babita

Content Editor

Related News