ਲੁਧਿਆਣਾ ''ਚ ਸ਼ਰਮਨਾਕ ਵਾਰਦਾਤ, 3 ਨੌਜਵਾਨਾਂ ਨੇ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ

Thursday, Jun 24, 2021 - 09:14 AM (IST)

ਲੁਧਿਆਣਾ ''ਚ ਸ਼ਰਮਨਾਕ ਵਾਰਦਾਤ, 3 ਨੌਜਵਾਨਾਂ ਨੇ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਰਾਜ) : ਦੋਸਤ ਨਾਲ ਸੈਰ ਕਰ ਕੇ ਘਰ ਮੁੜ ਰਹੀ ਕੁੜੀ ਨੂੰ ਇਕ ਜਾਣਕਾਰ ਨੌਜਵਾਨ ਆਪਣੇ 2 ਸਾਥੀਆਂ ਨਾਲ ਸਕੂਟਰ ’ਤੇ ਅਗਵਾ ਕਰ ਕੇ ਲੈ ਗਿਆ। ਉਸ ਨੂੰ ਰਾਮ ਨਗਰ ਇਕ ਫਲੈਟ ਵਿਚ ਲਿਜਾ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਇਸ ਤੋਂ ਬਾਅਦ ਤਿੰਨੇ ਮੁਲਜ਼ਮ ਉਸ ਨੂੰ ਉਸੇ ਜਗ੍ਹਾ ’ਤੇ ਵਾਪਸ ਛੱਡ ਗਏ, ਜਿੱਥੇ ਖੜ੍ਹੀ ਉਹ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਹੀ ਸੀ।

ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਕੈਪਟਨ 'ਤੇ ਗਰਮ, ਸਿੱਧੂ 'ਤੇ ਨਰਮ, 18 ਨਿਰਦੇਸ਼ਾਂ ਦੀ ਸੂਚੀ ਲੈ ਪਰਤੇ ਮੁੱਖ ਮੰਤਰੀ

ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਤਿੰਨੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਹੈ। ਜਿਸ ’ਚੋਂ ਇਕ ਮੁਲਜ਼ਮ ਰਾਜੀਵ ਗਾਂਧੀ ਕਾਲੋਨੀ ਦਾ ਸੰਨੀ ਹੈ, ਜਦੋਂ ਕਿ 2 ਉਸ ਦੇ ਅਣਪਛਾਤੇ ਸਾਥੀ ਹਨ। ਪੁਲਸ ਤਿੰਨੇ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰ ਰਹੀ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਮੋਤੀ ਨਗਰ ਇਲਾਕੇ ਦੀ ਰਹਿਣ ਵਾਲੀ ਹੈ। 22 ਜੂਨ ਦੀ ਸਵੇਰ ਨੂੰ ਉਹ ਆਪਣੇ ਇਕ ਦੋਸਤ ਨਾਲ ਸੈਰ ਕਰਨ ਗਈ ਸੀ।

ਇਹ ਵੀ ਪੜ੍ਹੋ : ਅੱਗ ਵਰ੍ਹਾਉਂਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਬੁਰੀ ਖ਼ਬਰ! ਇਸ ਗੰਭੀਰ ਸੰਕਟ ਦਾ ਡਰ

ਵਾਪਸ ਘਰ ਜਾਂਦੇ ਹੋਏ ਰਾਜੀਵ ਗਾਂਧੀ ਕਾਲੋਨੀ ਕੋਲ ਉਸ ਦਾ ਦੋਸਤ ਵਾਸ਼ਰੂਮ ਲਈ ਰੋਡ ਦੇ ਦੂਜੇ ਪਾਸੇ ਚਲਾ ਗਿਆ ਸੀ। ਇਸ ਦੌਰਾਨ ਸੰਨੀ ਆਪਣੇ ਸਾਥੀਆਂ ਸਮੇਤ ਐਕਟਿਵਾ ’ਤੇ ਕੋਲ ਆਇਆ ਅਤੇ ਡਰਾਉਂਦੇ-ਧਮਕਾਉਂਦੇ ਹੋਏ ਉਸ ਨੂੰ ਆਪਣੇ ਨਾਲ ਬਿਠਾ ਕੇ ਲੈ ਗਏ। ਉਹ ਉਸ ਨੂੰ ਰਾਮ ਨਗਰ ਇਕ ਫਲੈਟ ਵਿਚ ਲੈ ਗਏ, ਜਿੱਥੇ ਉਸ ਨੂੰ ਧਮਕਾ ਕੇ ਮੁਲਜ਼ਮਾਂ ਨੇ ਉਸ ਨਾਲ ਮੂੰਹ ਕਾਲਾ ਕੀਤਾ।

ਇਹ ਵੀ ਪੜ੍ਹੋ : ਝੁੱਗੀ-ਝੌਂਪੜੀ 'ਚ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਲਈ ਚੰਗੀ ਖ਼ਬਰ, ਘਰ ਦਾ ਸੁਫ਼ਨਾ ਹੋਵੇਗਾ ਸਾਕਾਰ

ਘਟਨਾ ਤੋਂ ਬਾਅਦ ਮੁਲਜ਼ਮ ਉਸ ਨੂੰ ਉਸੇ ਜਗ੍ਹਾ ਵਾਪਸ ਛੱਡ ਕੇ ਫ਼ਰਾਰ ਹੋ ਗਏ, ਜਿੱਥੋਂ ਉਸ ਨੂੰ ਚੁੱਕ ਕੇ ਲੈ ਗਏ ਸੀ। ਉਧਰ, ਐੱਸ. ਐੱਚ. ਓ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਸੰਨੀ ਦੇ ਘਰ ਦਾ ਪਤਾ ਲੱਗ ਗਿਆ ਹੈ। ਉਥੇ ਛਾਪਾ ਮਾਰਿਆ ਗਿਆ ਸੀ ਪਰ ਸੰਨੀ ਹਾਲੇ ਫ਼ਰਾਰ ਹੈ। ਉਸ ਦੇ ਫੜ੍ਹੇ ਜਾਣ ਤੋਂ ਬਾਅਦ ਬਾਕੀ 2 ਮੁਲਜ਼ਮਾਂ ਦੀ ਪਛਾਣ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News