ਹਵਸ ਦੇ ਭੁੱਖੇ ਭੇੜੀਏ ਨੇ 4 ਦਿਨਾਂ ਤੱਕ ਕੁੜੀ ਨਾਲ ਕੀਤੀ ਦਰਿੰਦਗੀ, ਵਿਆਹੁਤਾ ਜੋੜਾ ਵੀ ਨਿਕਲਿਆ ਦਗ਼ੇਬਾਜ਼

Thursday, Nov 26, 2020 - 08:22 AM (IST)

ਹਵਸ ਦੇ ਭੁੱਖੇ ਭੇੜੀਏ ਨੇ 4 ਦਿਨਾਂ ਤੱਕ ਕੁੜੀ ਨਾਲ ਕੀਤੀ ਦਰਿੰਦਗੀ, ਵਿਆਹੁਤਾ ਜੋੜਾ ਵੀ ਨਿਕਲਿਆ ਦਗ਼ੇਬਾਜ਼

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਪੁਲਸ ਨੇ ਕੁੜੀ ਦੀ ਸ਼ਿਕਾਇਤ ’ਤੇ ਇਕ ਨੌਜਵਾਨ ਸਮੇਤ 2 ਲੋਕਾਂ ’ਤੇ ਸਾਜ਼ਿਸ਼ ਤਹਿਤ ਜਬਰ-ਜ਼ਿਨਾਹ ਦਾ ਕੇਸ ਦਰਜ ਕੀਤਾ ਹੈ, ਜਿਸ ਸਬੰਧੀ ਜਾਂਚ ਅਧਿਕਾਰੀ ਥਾਣੇਦਾਰ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਜਸਪਾਲ ਕਾਲੋਨੀ ਦੀ ਰਹਿਣ ਵਾਲੀ ਪੀੜਤ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਕਿ 15 ਨਵੰਬਰ ਨੂੰ ਉਹ ਨਰਿੰਦਰ ਯਾਦਵ ਦੇ ਘਰ 'ਚ ਕੰਮ ਕਰਨ ਗਈ ਸੀ ਅਤੇ ਉੱਥੇ ਅਰੁਣ ਕੁਮਾਰ ਮੌਜੂਦ ਸੀ, ਜਿਸ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਜਿਸ ਦੇ ਬਾਅਦ ਅਰੁਣ ਕੁਮਾਰ ਨੇ ਕੁੜੀ ਨਾਲ 4 ਦਿਨ ਤੱਕ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸਬੰਧ ਬਣਾਏ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸਰਹੱਦਾਂ ਸੀਲ ਕਰਨਾ ਮੰਦਭਾਗਾ : ਢੀਂਡਸਾ

ਇਸ ਤੋਂ ਬਾਅਦ ਪੀੜਤਾ ਨੇ 18 ਨਵੰਬਰ ਨੂੰ ਉਸ ਦੀ ਹਰਕਤ ਬਾਰੇ ਨਰਿੰਦਰ ਯਾਦਵ ਅਤੇ ਉਸ ਦੀ ਪਤਨੀ ਰਿਸ਼ਤਾ ਦੇਵੀ ਨੂੰ ਦੱਸਿਆ ਤਾਂ ਦੋਹਾਂ ਨੇ ਪੀੜਤਾ ਨੂੰ ਭਰੋਸਾ ਦਿਵਾਇਆ ਕਿ ਉਹ ਅਰੁਣ ਨਾਲ ਵਿਆਹ ਕਰਵਾ ਦੇਣਗੇ ਪਰ ਬਾਅਦ 'ਚ ਉਨ੍ਹਾਂ ਨੇ ਉਸ ਨਾਲ ਦਗ਼ਾ ਕਮਾਉਂਦੇ ਹੋਏ ਵਿਆਹ ਦੀ ਗੱਲ ਕਰਨ ਤੋਂ ਇਨਕਾਰ ਕੀਤਾ ਅਤੇ ਧਮਕੀਆਂ ਦੇਣ ਲੱਗੇ, ਜਿਸ ਤੋਂ ਬਾਅਦ ਪੀੜਤਾ ਨੇ ਮਿਹਰਬਾਨ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦਾ 'ਲੰਚ' ਪੰਜਾਬ ਦੀ ਸਿਆਸਤ 'ਚ ਭਰੇਗਾ ਨਵਾਂ ਰੰਗ

ਪੁਲਸ ਨੇ ਤੁਰੰਤ ਅਰੁਣ ਕੁਮਾਰ, ਨਰਿੰਦਰ ਯਾਦਵ, ਰਿਸ਼ਤਾ ਦੇਵੀ ਖ਼ਿਲਾਫ਼ ਸਾਜ਼ਿਸ਼ ਤਹਿਤ ਜਬਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਅਜੇ ਤੱਕ ਫ਼ਰਾਰ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਮ੍ਰਿਤਕ ਬੀਬੀ ਦੇ ਘਰ ਗ੍ਰੰਥੀ ਸਿੰਘ ਨੇ 'ਸਹਿਜ ਪਾਠ' ਕਰਨ ਤੋਂ ਕੀਤਾ ਇਨਕਾਰ


author

Babita

Content Editor

Related News