ਅਮਰੀਕਾ 'ਚ ਭਾਰਤੀ ਨੌਜਵਾਨ ਦੀ ਗੋ./ਲੀ ਲੱਗਣ ਨਾਲ ਮੌ./ਤ ! ਵੱਡੇ ਭਰਾ ਤੋਂ ਕਾਰ 'ਚ ਅਚਾਨਕ ਚੱਲੀ ਪਿਸਤੌਲ
Thursday, Nov 19, 2026 - 04:14 PM (IST)
ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਨਿਊਯਾਰਕ ਰਾਜ ਦੇ ਹਿਕਸਵਿਲੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਹੈਦਰਾਬਾਦ ਨਾਲ ਸਬੰਧਤ 24 ਸਾਲਾ ਨੌਜਵਾਨ ਮੁਹੰਮਦ ਇਬਰਾਹਿਮ ਅਹਿਮਦ ਦੀ ਆਪਣੇ ਹੀ ਵੱਡੇ ਭਰਾ ਤੋਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ।।ਨਾਸਾਓ ਕਾਊਂਟੀ ਪੁਲਸ ਵਿਭਾਗ ਦੁਆਰਾ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਪੁਲਸ ਨੇ ਮ੍ਰਿਤਕ ਦੇ 27 ਸਾਲਾ ਵੱਡੇ ਭਰਾ ਮੁਹੰਮਦ ਬਸ਼ੀਰ ਅਹਿਮਦ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਦੂਜੀ ਡਿਗਰੀ ਦੇ ਗੈਰ-ਇਰਾਦਤਨ ਕਤਲ ਅਤੇ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਹਨ।
ਪੁਲਸ ਅਨੁਸਾਰ 14 ਨਵੰਬਰ ਨੂੰ ਰਾਤ 12:01 ਵਜੇ ਹਿਕਸਵਿਲੇ ਦੀ 459 ਸਾਊਥ ਬ੍ਰਾਡਵੇਅ ਨੇੜੇ 911 ਕਾਲ ਮਿਲਣ 'ਤੇ ਜਦੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ, ਤਾਂ ਮੁਹੰਮਦ ਇਬਰਾਹਿਮ ਅਹਿਮਦ ਕਾਰ ਦੇ ਅੰਦਰ ਪਿੱਠ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ 17 ਨਵੰਬਰ ਨੂੰ ਜਾਰੀ ਅਪਡੇਟ ਵਿੱਚ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਭਰਾ ਕਾਰ ਅੰਦਰ ਮੌਜੂਦ ਸਨ, ਜਦੋਂ ਬਸ਼ੀਰ ਦੀ ਪਿਸਤੌਲ ਤੋਂ ਅਚਾਨਕ ਗੋਲੀ ਚੱਲ ਗਈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸੜੀ ਹੋਈ ਕਾਰ 'ਚੋਂ ਮਿਲੀ ਭਾਰਤੀ ਨੌਜਵਾਨ ਦੀ ਲਾ/ਸ਼ ! ਪੁਲਸ ਨੂੰ ਟਾਰਗੇਟਿਡ ਕਿਲਿੰਗ ਦਾ ਸ਼ੱਕ
ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਵਿੱਚ ਪੇਸ਼ੀ ਦੌਰਾਨ ਬਸ਼ੀਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ 'ਨੋਟ ਗਿਲਟੀ' ਦੀ ਪਲੀਅ ਦਿੱਤੀ। ਅਦਾਲਤ ਨੇ ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਬੁੱਧਵਾਰ ਨੂੰ ਉਸ ਦੀ ਮੁੜ ਅਦਾਲਤ ਵਿੱਚ ਪੇਸ਼ੀ ਤੈਅ ਕੀਤੀ ਗਈ ਹੈ। ਪੁਲਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਪਿਸਤੌਲ ਕਾਰ ਅੰਦਰ ਕਿਵੇਂ ਆਈ ਜਾਂ ਗੋਲੀ ਚੱਲਣ ਦੇ ਅਸਲ ਹਾਲਾਤ ਕੀ ਸਨ।
ਰਿਸ਼ਤੇਦਾਰਾਂ ਵੱਲੋਂ ਮਦਦ ਲਈ ਸ਼ੁਰੂ ਕੀਤੇ ਗਏ ਇੱਕ ਫੰਡਰਾਈਜ਼ਰ ਅਨੁਸਾਰ, ਮ੍ਰਿਤਕ ਇਬਰਾਹਿਮ ਅਮਰੀਕਾ ਦੀ ਲੌਂਗ ਆਈਲੈਂਡ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਹੈਦਰਾਬਾਦ ਵਿੱਚ ਰਹਿੰਦੇ ਉਸ ਦੇ ਮਾਤਾ-ਪਿਤਾ, ਮੁਹੰਮਦ ਜਹਾਂਗੀਰ ਸਾਹਿਬ ਅਤੇ ਅਰਜੁਮਾਨ ਨਜ਼ੀਰ, ਆਪਣੇ ਪੁੱਤਰ ਦੀ ਦੇਹ ਅਤੇ ਕਾਨੂੰਨੀ ਕਾਰਵਾਈ ਲਈ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੁਖਾਂਤਕ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਐੱਮ.ਬੀ.ਟੀ. (MBT) ਦੇ ਬੁਲਾਰੇ ਅਮਜਦ ਉੱਲਾ ਖ਼ਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਪੋਸਟ ਪਾ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਲਿਖਿਆ ਕਿ ਹਥਿਆਰ ਬਹੁਤ ਹੀ ਖ਼ਤਰਨਾਕ ਹੁੰਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਲਈ ਭਾਰੀ ਜ਼ਿੰਮੇਵਾਰੀ ਦੀ ਲੋੜ ਹੁੰਦੀ ਹੈ, ਕਿਉਂਕਿ ਅਣਗਹਿਲੀ ਨਾਲ ਚੱਲੀ ਇੱਕ ਗੋਲੀ ਵੀ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
