ਲੁਧਿਆਣਾ 'ਚ ਹੈਵਾਨੀਅਤ ਦੀਆਂ ਹੱਦਾਂ ਪਾਰ : ਵਿਅਕਤੀ ਨੇ ਜਰਮਨ ਸ਼ੈੱਫਰਡ ਕੁੱਤੀ ਨੂੰ ਬਣਾਇਆ ਹਵਸ ਦਾ ਸ਼ਿਕਾਰ (ਵੀਡੀਓ)
Wednesday, Nov 30, 2022 - 01:12 PM (IST)
ਲੁਧਿਆਣਾ (ਮੋਹਿਨੀ) : ਥਾਣਾ ਸ਼ਿਮਲਾਪੁਰੀ ਅਧੀਨ ਪੈਂਦੇ ਬਸੰਤ ਪਾਰਕ ਚੌਂਕੀ ਸ਼ਿਮਲਾਪੁਰੀ ਖੇਤਰ ਦੇ ਪ੍ਰੀਤ ਨਗਰ 'ਚ ਇਕ ਜਰਮਨ ਸ਼ੈੱਫਰਡ ਕੁੱਤੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਵਿਆਹ ਸਮਾਗਮ 'ਚ ਗਿਆ ਹੋਇਆ ਸੀ ਕਿ ਉਸ ਦਾ ਗੁਆਂਢੀ ਪਿੱਛਿਓਂ ਕੰਧ ਟੱਪ ਕੇ ਉਸ ਦੇ ਘਰ 'ਚ ਦਾਖ਼ਲ ਹੋ ਗਿਆ ਅਤੇ ਉਸ ਦੇ ਪਾਲਤੂ ਜਾਨਵਰ ਨਾਲ ਘਿਨੌਣੀ ਹਰਕਤ ਕੀਤੀ।
ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕੁੱਤੀ ਦੀ ਆਵਾਜ਼ ਸੁਣ ਕੇ ਭਤੀਜਾ ਮੌਕੇ 'ਤੇ ਪਹੁੰਚ ਗਿਆ ਅਤੇ ਦੇਖਿਆ ਕਿ ਗੁਆਂਢੀ ਰੋਹਿਤ ਕੁਮਾਰ ਕੁੱਤੀ ਨਾਲ ਜਬਰ-ਜ਼ਿਨਾਹ ਕਰ ਰਿਹਾ ਹੈ। ਇਸ ਲਈ ਉਸ ਨੇ ਗੁਪਤ ਤੌਰ 'ਤੇ ਵੀਡੀਓ ਬਣਾ ਕੇ ਸਬੂਤ ਇਕੱਠੇ ਕੀਤੇ ਅਤੇ ਵੀਡੀਓ ਨੂੰ ਅੱਗੇ ਭੇਜ ਦਿੱਤਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਜੇਲ੍ਹ 'ਚੋਂ ਜਲਦ ਹੋ ਸਕਦੇ ਨੇ ਰਿਹਾਅ! ਮੀਡੀਆ ਸਲਾਹਕਾਰ ਡੱਲਾ ਨੇ ਕੀਤਾ ਟਵੀਟ
ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਪੁਲਸ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਅਤੇ ਇਹ ਮਾਮਲਾ ਉੱਚ ਪੁਲਸ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ’ਤੇ ਉਸ ਖ਼ਿਲਾਫ਼ ਧਾਰਾ 377, ਐਨੀਮਲ ਐਕਟ ਤਹਿਤ ਕੇਸ ਦਰਜ ਕਰ ਲਿਆ। ਪੁਲਸ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰੋਹਿਤ ਕੁਮਾਰ ਵਾਸੀ ਪ੍ਰੀਤ ਨਗਰ ਵਜੋਂ ਹੋਈ ਹੈ। ਦੱਸ ਦੇਈਏ ਕਿ ਇਸ ਘਟਨਾ ਕਾਰਨ ਇਲਾਕੇ 'ਚ ਕਈ ਤਰ੍ਹਾਂ ਦੀਆਂ ਸ਼ਰਮਨਾਕ ਗੱਲਾਂ ਹੋ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ