ਦੁਕਾਨ ਤੋਂ ਚੀਜ਼ ਲੈਣ ਗਈ 14 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਪਿੰਡ ਦੇ 2 ਨੌਜਵਾਨਾਂ ਨੇ ਕੀਤਾ ਕਾਰਾ

Tuesday, Jan 31, 2023 - 04:49 AM (IST)

ਦੁਕਾਨ ਤੋਂ ਚੀਜ਼ ਲੈਣ ਗਈ 14 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਪਿੰਡ ਦੇ 2 ਨੌਜਵਾਨਾਂ ਨੇ ਕੀਤਾ ਕਾਰਾ

ਮੋਗਾ (ਆਜ਼ਾਦ)- ਜ਼ਿਲ੍ਹੇ ਦੇ ਇਕ ਪਿੰਡ ਦੀ 14 ਸਾਲ ਨਾਬਾਲਗ ਲੜਕੀ ਨੇ ਆਪਣੇ ਹੀ ਪਿੰਡ ਦੇ ਦੋ ਲੜਕਿਆਂ ’ਤੇ ਕਥਿਤ ਤੌਰ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਹੈ, ਜਿਸ ਨੂੰ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਜ਼ਖ਼ਮੀ ਹੋਇਆ ਵਿਅਕਤੀ, ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਹੋਈ ਮੌਤ

ਪੀੜਤਾ ਨੇ ਕਿਹਾ ਕਿ ਜਦ ਉਹ ਪਿੰਡ ਦੀ ਇਕ ਦੁਕਾਨ ਤੋਂ ਖਾਣ ਲਈ ਕੋਈ ਚੀਜ਼ ਲੈਣ ਲਈ ਗਈ ਸੀ ਤਾਂ ਉਸ ਨੂੰ ਇਕ ਲੜਕਾ ਆਪਣੇ ਸਾਥੀ ਨਾਲ ਮਿਲ ਕੇ ਖਿੱਚ ਕੇ ਲੈ ਗਿਆ। ਫਿਰ ਦੋਹਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਧਮਕੀਆਂ ਦਿੱਤੀਆਂ। 

ਇਹ ਖ਼ਬਰ ਵੀ ਪੜ੍ਹੋ - ਨੰਬਰਦਾਰ ਕਤਲਕਾਂਡ: 29 ਘੰਟੇ ਦੇ ਧਰਨੇ ਤੋਂ ਬਾਅਦ ਮੰਨੀਆਂ ਗਈਆਂ ਪਰਿਵਾਰ ਦੀਆਂ ਮੰਗਾਂ

ਪੀੜਤ ਦੇ ਭਰਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਕਤ ਘਟਨਾ 6-7 ਦਿਨ ਪਹਿਲਾਂ ਦੀ ਹੈ। ਜਦ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਅਸੀਂ ਆਪਣੀ ਭੈਣ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਕਥਿਤ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੇ ਲਈ ਕਿਹਾ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਨੇ ਭੈਣ ਨੂੰ ਮਾਰੀ ਗੋਲ਼ੀ, ਸਹੁਰੇ ਨੂੰ ਵੀ ਕੀਤਾ ਜ਼ਖ਼ਮੀ

ਜਦ ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਲਛਮਣ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਪੀੜਤ ਲੜਕੀ ਦੇ ਬਿਆਨ ਦਰਜ ਕਰਨ ਦੇ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਦੋਸ਼ੀ ਲੜਕਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


author

Anmol Tagra

Content Editor

Related News