ਬਲਾਤਕਾਰ ਪੀੜਤਾ ਲਈ ਫਰੀਸ਼ਤਾ ਬਣਿਆ ਪਤੀ, ਲੜ ਰਿਹਾ ਇਨਸਾਫ ਦੀ ਜੰਗ (ਵੀਡੀਓ)

09/18/2019 10:54:26 AM

ਗੁਰਦਾਸਪੁਰ (ਸੁਮਿਤ) - ਬਲਾਤਕਾਰ ਔਰਤ ਦਾ ਸ਼ਿਕਾਰ ਹੋਈਆਂ ਕੁੜੀਆਂ ਦਾ ਸਾਫ ਛੱਡਦੇ ਪਤੀ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਬਲਾਤਕਾਰ ਪੀੜਤਾ ਦਾ ਸਾਥ ਦੇਣ ਵਾਲਾ ਪਤੀ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਣਾ। ਬਲਾਤਕਾਰ ਪੀੜਤਾ ਲਈ ਫਰੀਸ਼ਤਾ ਬਣੇ ਪਤੀ ਦੀ ਕਹਾਣੀ ਅੰਮ੍ਰਿਤਸਰ 'ਚ ਦੇਖਣ ਨੂੰ ਮਿਲੀ, ਜਿਥੇ ਇਕ ਪਤੀ ਆਪਣੀ ਪਤਨੀ ਨੂੰ ਇਨਸਾਫ ਦਿਵਾਉਣ ਲਈ ਜੰੰਗ ਲੜ ਰਿਹਾ ਹੈ। ਜਾਣਕਾਰੀ ਅਨੁਸਾਰ ਸਾਲ 2015 'ਚ ਅੰਮ੍ਰਿਤਸਰ ਵਿਖੇ ਰਹਿਣ ਵਾਲੀ ਕੁੜੀ ਨਾਲ ਸਰਹੱਦੀ ਤਹਸੀਲ ਅਜਨਾਲਾ ਦੇ ਇਕ ਨੌਜਵਾਨ ਨੇ ਜ਼ਬਰਦਸਤੀ ਬਲਾਤਕਾਰ ਕੀਤਾ ਸੀ। ਇਸ ਘਨੌਣੀ ਹਰਕਤ ਨੂੰ ਕਰਨ ਮਗਰੋਂ ਉਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਦੇ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ। ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।

ਕੁੜੀ ਦੀ ਮਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾਈ ਪਰ ਉਸ ਨੇ ਆਪਣੀ ਕੁੜੀ ਨੂੰ ਪੁਲਸ ਦੇ ਸਾਹਮਣੇ ਪੇਸ਼ ਨਹੀਂ ਕੀਤਾ। ਕਾਫੀ ਸਮਾਂ ਬੀਤ ਜਾਣ ਮਗਰੋਂ ਕੋਈ ਸੁਣਵਾਈ ਨਾ ਹੋਣ 'ਤੇ 2016 'ਚ ਕੁੜੀ ਦਾ ਵਿਆਹ ਹੋ ਗਿਆ। ਸਾਲ ਬੀਤ ਜਾਣ 'ਤੇ ਉਸ ਨੇ ਆਪਣੇ ਪਤੀ ਨੂੰ ਬਲਾਤਕਾਰ ਵਾਲੀ ਗੱਲ ਦੱਸ ਦਿੱਤੀ, ਜਿਸ ਨੇ ਉਸ ਦਾ ਸਾਫ ਛੱਡਣ ਦੀ ਥਾਂ ਉਸ ਨੂੰ ਇਨਸਾਫ ਦਿਵਾਉਣ ਦੀ ਸੋਚ ਲਈ। ਪਤੀ ਦੇ ਕਹਿਣ 'ਤੇ 4 ਸਾਲਾ ਮਗਰੋਂ ਪੀੜਤ ਔਰਤ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਬਲਾਤਕਾਰ ਦਾ ਮਾਮਲਾ ਅਜਨਾਲਾ ਦੇ ਪੁਲਸ ਸਟੇਸ਼ਨ 'ਚ ਦਰਜ ਕਰ ਦਿੱਤਾ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।


rajwinder kaur

Content Editor

Related News