ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਜਲੰਧਰ 'ਚ ਈ. ਡੀ. ਸਾਹਮਣੇ ਹੋਏ ਪੇਸ਼

11/19/2020 6:39:32 PM

ਜਲੰਧਰ (ਸੋਨੂੰ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਜਲੰਧਰ ਵਿਖੇ ਈ. ਡੀ. ਦਫ਼ਤਰ 'ਚ ਪੇਸ਼ ਹੋਏ ਲਈ ਪਹੁੰਚੇ। ਅੱਜ ਜਦੋਂ ਰਣਇੰਦਰ ਈ. ਡੀ. ਅੱਗੇ ਪੇਸ਼ ਹੋਏ, ਉਨ੍ਹਾਂ ਕੋਲੋਂ ਲਗਭਗ 6 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਐਡਵੋਕੇਟ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ ਵੀ ਉਨ੍ਹਾਂ ਦੇ ਨਾਲ ਸਨ।

ਅਸਲ 'ਚ ਫੇਮਾ ਕਾਨੂੰਨ ਉਲੰਘਣਾ ਮਾਮਲੇ (ਅਣ-ਐਲਾਨੀ ਜਾਇਦਾਦ ਮਾਮਲੇ) 'ਚ ਪੇਸ਼ ਹੋਣ ਲਈ ਰਣਇੰਦਰ ਸਿੰਘ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਫ਼ਤਰ ਪਹੁੰਚੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਈ. ਡੀ. ਵੱਲੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਕੀਲ ਜੈਵੀਰ ਸ਼ੇਰਗਿੱਲ ਵੀ ਮੌਜੂਦ ਹਨ। ਰਣਇੰਦਰ ਸਿੰਘ ਨੂੰ ਪਹਿਲਾਂ ਵੀ ਜਲੰਧਰ ਵਿਖੇ ਈ.ਡੀ. ਦੇ ਦਫ਼ਤਰ 'ਚ ਪੇਸ਼ ਹੋਣਾ ਸੀ ਪਰ ਉਹ ਸਿਹਤ ਦਾ ਹਵਾਲਾ ਦੇ ਕੇ ਦਫ਼ਤਰ 'ਚ ਪੇਸ਼ ਨਹੀਂ ਹੋ ਸਕੇ ਸਨ। ਜੈਵੀਰ ਸ਼ੇਰਗਿੱਲ ਨੇ ਉਨ੍ਹਾਂ ਦੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੀ ਰਣਇੰਦਰ ਸਿੰਘ ਤੇਜ਼ ਬੁਖਾਰ, ਸਰਦੀ ਅਤੇ ਖਾਂਸੀ ਨਾਲ ਪੀੜਤ ਸਨ। ਉਨ੍ਹਾਂ ਦਾ ਕੋਰੋਨਾ ਟੈਸਟ ਸੈਂਪਲ ਭੇਜਿਆ ਗਿਆ ਸੀ ਅਤੇ ਡਾਕਟਰਾਂ ਨੇ ਉਨ੍ਹ੍ਹਾਂ ਨੂੰ 14 ਦਿਨਾਂ ਦੇ ਇਕਾਂਤਵਾਸ ਦੀ ਹਦਾਇਤ ਦਿੱਤੀ ਸੀ।

ਇਹ ਵੀ ਪੜ੍ਹੋ: ਮਾਂ ਦੇ ਸਸਕਾਰ ’ਤੇ ਪੁੱਤਾਂ ਦੀ ਕਰਤੂਤ, ਸ਼ਮਸ਼ਾਨਘਾਟ ਨੂੰ ਬਣਾਇਆ ਜੰਗਦਾ ਮੈਦਾਨ, ਲੱਕੜਾਂ ਚੁੱਕ-ਚੁੱਕ ਮਾਰੀਆਂ

ਸੂਤਰਾਂ ਦੀ ਮੰਨੀਏ ਤਾਂ ਰਣਇੰਦਰ ਕੋਲੋਂ ਇਸ ਮਾਮਲੇ 'ਚ ਕਾਫ਼ੀ ਸਖ਼ਤ ਪੁੱਛਗਿੱਛ ਕੀਤੀ ਗਈ। ਈ. ਡੀ. ਵੱਲੋਂ ਉਨ੍ਹਾਂ ਕੋਲੋਂ ਕਈ ਸਵਾਲ ਪੁੱਛੇ ਗਏ। ਲਗਭਗ 6 ਘੰਟੇ ਚੱਲੀ ਪੁੱਛਗਿੱਛ ਦੌਰਾਨ ਈ. ਡੀ. ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਵਰਜਿਨ ਆਈਲੈਂਡ, ਦੁਬਈ 'ਚ ਉਨ੍ਹਾਂ ਦੇ ਮਰੀਨ ਮੈਨਸ਼ਨ ਅਤੇ ਯੂ. ਕੇ. ਵਿਚ ਉਨ੍ਹਾਂ ਦੀਆਂ ਜਾਇਦਾਦਾਂ ਬਾਰੇ ਪੁੱਛਿਆ ਗਿਆ। ਇਸ ਦੇ ਨਾਲ-ਨਾਲ ਰਣਇੰਦਰ ਕੋਲੋਂ ਉਨ੍ਹਾਂ ਦੀ ਵਿਦੇਸ਼ 'ਚ ਸਥਿਤ ਜਕਰੰਦਾ ਟਰੱਸਟ ਨਾਲ ਜੁੜੇ ਦਸਤਾਵੇਜ਼ ਅਤੇ ਸਵਾਲ ਪੁੱਛੇ ਗਏ।

ਇਹ ਵੀ ਪੜ੍ਹੋ: ਗਲਵਾਨ ਘਾਟੀ ’ਚ ਸ਼ਹੀਦ ਹੋਏ 3 ਅਣਵਿਆਹੇ ਫ਼ੌਜੀਆਂ ਦੇ ਪਰਿਵਾਰਕ ਮੈਂਬਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਈ. ਡੀ. ਨੂੰ ਸ਼ੱਕ ਹੈ ਕਿ ਵਿਦੇਸ਼ 'ਚ ਪੈਸਾ ਇਨਵੈਸਟ ਕਰਨ ਲਈ ਇਸੇ ਟਰੱਸਟ ਜ਼ਰੀਏ ਪੈਸੇ ਨੂੰ ਵ੍ਹਾਈਟ ਕਰਨ ਦੇ ਚੱਕਰ ਵਿਚ ਉਕਤ ਟਰੱਸਟ ਬਣਾਇਆ ਗਿਆ ਸੀ, ਜਿਸ ਵਿਚ ਕਾਫ਼ੀ ਵੱਡੀਆਂ ਟਰਾਂਜੈਕਸ਼ਨਜ਼ ਹੋਣ ਦੀ ਸੰਭਾਵਨਾ ਹੈ। ਰਣਇੰਦਰ ਅਤੇ ਉਨ੍ਹਾਂ ਦੇ ਵਕੀਲ ਜੈਵੀਰ ਸਿੰਘ ਸ਼ੇਰਗਿੱਲ ਵੱਲੋਂ ਈ. ਡੀ. ਨੂੰ ਸਾਰੇ ਦਸਤਾਵੇਜ਼ ਸੌਂਪ ਦਿੱਤੇ ਗਏ ਹਨ, ਜਿਨ੍ਹਾਂ ਨੂੰ ਹੁਣ ਈ. ਡੀ. ਡੂੰਘਾਈ ਨਾਲ ਜਾਂਚ ਕਰੇਗਾ।

ਰਣਇੰਦਰ ਕੋਲੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਸਕਿਓਰਿਟੀ ਲਈ ਈ. ਡੀ. ਦੇ ਦਫ਼ਤਰ ਦੇ ਬਾਹਰ ਦਾ ਮਾਹੌਲ ਪੁਲਸ ਛਾਉਣੀ ਵਰਗਾ ਬਣਿਆ ਹੋਇਆ ਸੀ। ਕੂਲ ਰੋਡ ਸਥਿਤ ਈ. ਡੀ. ਦੇ ਦਫ਼ਤਰ ਦੇ ਬਾਹਰ ਦਾ ਰਸਤਾ ਬਲਾਕ ਕਰ ਦਿੱਤਾ ਗਿਆ ਸੀ। ਡੀ. ਸੀ. ਪੀ. ਗੁਰਮੀਤ ਿਸੰਘ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ, ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਅਤੇ 2 ਥਾਣਿਆਂ ਦੇ ਐੱਸ. ਐੱਚ. ਓਜ਼ ਸਮੇਤ ਭਾਰੀ ਪੁਲਸ ਬਲ ਤਾਇਨਾਤ ਸੀ। ਸ਼ਾਮ ਸਮੇਂ ਈ. ਡੀ. ਦੇ ਦਫ਼ਤਰ 'ਚੋਂ ਨਿਕਲਦਿਆਂ ਮੀਡੀਆ ਨੂੰ ਦਿੱਤੇ ਬਿਆਨ 'ਚ ਰਣਇੰਦਰ ਨੇ ਕਿਹਾ ਕਿ ਉਹ ਈ. ਡੀ. ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹਨ ਅਤੇ ਈ. ਡੀ. ਵੱਲੋਂ ਜਿਹੜੀ ਵੀ ਜਾਣਕਾਰੀ ਮੰਗੀ ਜਾਵੇਗੀ, ਉਹ ਜਾਣਕਾਰੀ ਅਤੇ ਦਸਤਾਵੇਜ਼ ਦੇਣਗੇ ਅਤੇ ਜਿੰਨੀ ਵਾਰ ਵੀ ਈ. ਡੀ. ਵੱਲੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ, ਉਹ ਓਨੀ ਵਾਰ ਪੇਸ਼ ਹੋਣਗੇ। ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਨਕਮ ਟੈਕਸ ਮਹਿਕਮੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਰਣਇੰਦਰ ਨੇ ਜਾਂਚ ਨੂੰ ਦਿਸ਼ਾ ਤੋਂ ਭਟਕਾਉਣ ਲਈ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਵਿਦੇਸ਼ 'ਚ ਮੌਜੂਦ ਸਾਰੇ ਟਰੱਸਟਾਂ ਅਤੇ ਪਰਿਵਾਰ ਦੀ ਆਮਦਨੀ ਸਬੰਧੀ ਸਾਰੇ ਦਸਤਾਵੇਜ਼ ਹਨ। ਇਨਕਮ ਟੈਕਸ ਮਹਿਕਮੇ ਵੱਲੋਂ ਅਦਾਲਤ 'ਚ ਦਾਅਵਾ ਕੀਤਾ ਗਿਆ ਸੀ ਕਿ ਰਣਇੰਦਰ ਸਿੰਘ ਹੀ ਜਕਰੰਦਾ ਟਰੱਸਟ ਦਾ ਫਿਕਸਰ ਹੈ। ਮਹਿਕਮੇ ਦਾ ਦਾਅਵਾ ਹੈ ਕਿ ਰਣਇੰਦਰ ਦੇ ਹੋਰ ਵੀ ਕਈ ਟਰੱਸਟ ਚੱਲ ਰਹੇ ਹਨ ਜਿਹੜੇ ਵਿਦੇਸ਼ ਵਿਚ ਹਨ।


ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਬੁੱਲੋਵਾਲ ਤੇ ਨਵਾਂਸ਼ਹਿਰ ’ਚ ਲਿਖੇ ਮਿਲੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

ਜ਼ਿਕਰਯੋਗ ਹੈ ਕਿ ਰਣਇੰਦਰ ਸਿੰਘ 'ਤੇ ਇਨਕਮ ਟੈਕਸ ਮਹਿਕਮੇ ਨੇ ਰਣਇੰਦਰ ਕੋਲ ਆਮਦਨ ਤੋਂ ਵਾਧੂ ਜਾਇਦਾਦ ਦੇ ਮਾਮਲੇ 'ਚ ਕੇਸ ਦਰਜ ਕੀਤਾ ਹੋਇਆ ਹੈ। 2005-06 ਦੇ ਇਸ ਮਾਮਲੇ 'ਚ ਕਥਿਤ ਤੌਰ 'ਤੇ ਕਮਾਈ ਗਈ ਵਿਦੇਸ਼ੀ ਜਾਇਦਾਦ ਨੂੰ ਉਨ੍ਹਾਂ ਦੇ ਰਿਟਰਨ 'ਚ ਘੋਸ਼ਿਤ ਨਾ ਕਰਨ ਦਾ ਦੋਸ਼ ਹੈ। ਈ. ਡੀ. ਵੱਲੋਂ ਜਾਂਚ ਨਾਲ ਜਿਊਰਿਖ, ਸਵਿੱਟਜ਼ਰਲੈਂਡ ਲਈ ਪੈਸੇ ਦੀ ਆਵਾਜਾਈ ਅਤੇ ਬ੍ਰਿਟਿਸ਼ ਵਰਜ਼ਿਨ ਟਾਪੂ ਸਮੂਹ ਦੇ ਕੁਝ ਟਰੱਸਟਾਂ ਅਤੇ ਸਹਾਇਕ ਕੰਪਨੀਆਂ ਦੀ ਪਛਾਣ ਹੋਈ ਹੈ। ਹਾਲਾਂਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਦੋਹਾਂ ਨੇ ਈ. ਡੀ. ਅਤੇ ਆਈ. ਟੀ. ਮਹਿਕਮੇ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਫ਼ਿਲਹਾਲ ਇਨਕਮ ਟੈਕਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ


shivani attri

Content Editor

Related News