ਬੀ. ਐੱਸ. ਐੱਫ. ਹੈੱਡਕੁਆਰਟਰ ''ਚ ਮਨਾਇਆ ਰੱਖੜੀ ਦਾ ਤਿਉਹਾਰ (ਵੀਡੀਓ)

Saturday, Aug 25, 2018 - 01:03 PM (IST)

ਜਲੰਧਰ (ਸੋਨੂੰ)— ਇਥੋਂ ਦੇ ਬੀ.ਐੱਸ.ਐੱਫ. ਹੈੱਡਕੁਆਰਟਰ 'ਚ ਰੱਖੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਦੱਸ ਦੇਈਏ ਦੇਸ਼ ਭਰ 'ਚ ਰੱਖੜੀ ਭਾਵੇਂ 26 ਅਗਸਤ ਨੂੰ ਮਨਾਈ ਜਾ ਰਹੀ ਹੈ ਪਰ ਬੀ. ਐੱਸ. ਐੱਫ. ਹੈੱਡਕੁਆਰਟਰ 'ਚ ਬ੍ਰਹਮਕੁਮਾਰੀਆਂ ਵੱਲੋਂ ਦੋ ਦਿਨ ਪਹਿਲਾਂ ਹੀ ਦੇਸ਼ ਦੇ ਰੱਖਿਅਕ ਜਵਾਨਾਂ ਨਾਲ ਰੱਖੜੀ ਮਨਾਈ ਗਈ। ਮਹਿਲਾ ਜਵਾਨਾਂ ਨੇ ਜਿੱਥੇ ਬ੍ਰਹਮਕੁਮਾਰੀਆਂ ਨੂੰ ਰੱਖੜੀ ਬੰਨ੍ਹੀ, ਉਥੇ ਹੀ ਆਪਣੇ ਭਰਾਵਾਂ ਨਾਲ ਵੀਡੀਓ ਕਾਲਿੰਗ ਰਾਹੀਂ ਗੱਲ ਵੀ ਕੀਤੀ ਅਤੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ। ਮਹਿਲਾ ਜਵਾਨਾਂ ਨੇ ਫਰਜ਼ ਨੂੰ ਪਰਿਵਾਰ ਤੋਂ ਜ਼ਿਆਦਾ ਜ਼ਰੂਰੀ ਦੱਸਿਆ। ਡੀ. ਆਈ. ਜੀ. ਮਧੂ ਸੂਦਨ ਸ਼ਰਮਾ ਨੇ ਮਹਿਲਾ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਏ ਜਾਣ ਲਈ ਬ੍ਰਹਮਕੁਮਾਰੀਆਂ ਦਾ ਧੰਨਵਾਦ ਕੀਤਾ।  
ਜ਼ਿਕਰਯੋਗ ਹੈ ਕਿ ਭਾਰਤੀ ਸੱਭਿਆਚਾਰ 'ਚ ਰੱਖੜੀ ਦਾ ਵਿਸ਼ੇਸ਼ ਮਹੱਤਵ ਹੈ, ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਉਨ੍ਹਾਂ ਦੀ ਲੰਮੀ ਉਮਰ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਕਰਦੀਆਂ ਹਨ।


Related News