ਹਾਕੀ ਦਾ ਸਿਤਾਰਾ ਡੀ. ਐੱਸ. ਪੀ. ਹੁੰਦਲ ਮਹਾਰਾਜ ਰਣਜੀਤ ਸਿੰਘ ਐਵਾਰਡ ਨਾਲ ਸਨਾਮਾਨਤ

07/09/2019 5:42:22 PM

ਨਵਾਂਸ਼ਹਿਰ (ਮਨੋਰੰਜਨ)— ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਡੀ. ਐੱਸ. ਪੀ. ਬਲਾਚੌਰ ਰਾਜਪਾਲ ਸਿੰਘ ਹੁੰਦਲ ਨੂੰ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਚੰਡੀਗੜ੍ਹ ਵਿਖੇ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਨਾਲ ਸਨਮਾਨਤ ਕੀਤਾ ਗਿਆ।ਸਾਲ 2011 ਦੇ ਅਰਜੁਨ ਐਵਾਰਡੀ ਰਾਜਪਾਲ ਸਿੰਘ ਹੁੰਦਲ ਨੇ ਕੌਮਾਂਤਰੀ ਹਾਕੀ 'ਚ ਦਾਖਲਾ ਜੂਨੀਅਰ ਹਾਕੀ ਟੀਮ 'ਚ ਸਾਲ 2001 'ਚ ਚੁਣੇ ਜਾਣ ਤੋਂ ਬਾਅਦ ਮਲੇਸ਼ੀਆ 'ਚ ਹੋਏ ਜੂਨੀਅਰ ਏਸ਼ੀਆ ਕੱਪ 'ਚ ਖੇਡਣ ਤੋਂ ਕੀਤਾ। ਉਸੇ ਸਾਲ ਦੇਸ਼ ਦੀ ਟੀਮ ਨੇ ਪਹਿਲੀ ਵਾਰ ਜੂਨੀਅਰ ਵਰਲਡ ਕੱਪ ਜਿੱਤ ਕੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਸੀ। ਬਾਅਦ 'ਚ 2004 'ਚ ਦੇਸ਼ ਦੀ ਹਾਕੀ ਟੀਮ 'ਚ ਚੁਣੇ ਜਾਣ ਤੋਂ ਬਾਅਦ, ਉਨ੍ਹਾਂ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਨੇ 2011 'ਚ ਹੋਈ ਏਸ਼ੀਅਨ ਮੈੱਨਜ਼ ਹਾਕੀ ਚੈਂਪੀਅਨਜ਼ ਟ੍ਰਾਫੀ ਜਿੱਤ ਕੇ ਇਤਿਹਾਸ ਰਚਿਆ ਸੀ।

ਆਪਣੇ ਕੌਮਾਂਤਰੀ ਹਾਕੀ ਕਰੀਅਰ ਦੌਰਾਨ 150 ਮੈਚ ਖੇਡ ਚੁੱਕੇ ਰਾਜਪਾਲ ਸਿੰਘ ਹੁੰਦਲ ਦੀ ਇਸ ਪ੍ਰਾਪਤੀ 'ਤੇ ਜ਼ਿਲਾ ਪੁਲਸ ਮੁਖੀ ਅਲਕਾ ਮੀਨਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲਾ ਪੁਲਸ ਦੇ ਅਫਸਰ ਨੂੰ ਇੰਨਾ ਵੱਕਾਰੀ ਐਵਾਰਡ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਰਾਜਪਾਲ ਸਿੰਘ ਹੁੰਦਲ ਨੂੰ ਇਸ ਪ੍ਰਾਪਤੀ 'ਤੇ ਵਧਾਈ ਵੀ ਦਿੱਤੀ ਹੈ।


shivani attri

Content Editor

Related News