ਰਜਿੰਦਰ ਕੌਰ ਭੱਠਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਲਹਿਰਾਗਾਗਾ ਹਲਕੇ ਨਾਲ ਜੁੜੇ ਮੁੱਦਿਆਂ ''ਤੇ ਕੀਤੀ ਚਰਚਾ

02/05/2023 10:56:16 AM

ਚੰਡੀਗੜ੍ਹ (ਅਸ਼ਵਨੀ) : ਸੀਨੀਅਰ ਕਾਂਗਰਸੀ ਨੇਤਾ ਰਜਿੰਦਰ ਕੌਰ ਭੱਠਲ ਸ਼ਨੀਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਪੰਜਾਬ ਰਾਜ-ਭਵਨ ਪਹੁੰਚੀ। ਇਸ ਦੌਰਾਨ ਭੱਠਲ ਨੇ ਵਿਧਾਨਸਭਾ ਹਲਕੇ ਲਹਿਰਾਗਾਗਾ ਨਾਲ ਜੁੜੇ ਮੁੱਦਿਆਂ ਦੀ ਗੱਲ ਰੱਖੀ। ਭੱਠਲ ਨੇ ਕਿਹਾ ਕਿ ਪੰਜਾਬ ਸਰਕਾਰ ਲਹਿਰਾਗਾਗਾ ਵਿਧਾਨ ਸਭਾ ਹਲਕੇ ਨਾਲ ਪੱਖਪਾਤੀ ਰਵੱਈਆ ਆਪਣਾ ਰਹੀ ਹੈ। ਸਰਕਾਰ ਸ਼ਹੀਦਾਂ, ਇਤਿਹਾਸਕਾਰਾਂ ਦੇ ਨਾਂ ਦਾ ਅਪਮਾਨ ਕਰ ਰਹੀ ਹੈ। ਭੱਠਲ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦਾ ਇਕ ਨੌਜਵਾਨ ਕੋਬਰਾ ਕਮਾਂਡੋ ਦਾ ਜਵਾਨ ਪਿਛਲੇ ਸਮੇਂ ਵਿਚ ਸ਼ਹੀਦ ਹੋ ਗਿਆ ਸੀ, ਜਿਸ ਦੇ ਸਨਮਾਨ ਵਿਚ 15 ਲੱਖ ਰੁਪਏ ਯਾਦਗਾਰ ਦੇ ਤੌਰ ’ਤੇ ਰੱਖੇ ਗਏ ਸਨ ਪਰ ਮੌਜੂਦਾ ਸਰਕਾਰ ਨੇ ਉਸ ਰਾਸ਼ੀ ਨੂੰ ਵਾਪਸ ਕਰਵਾ ਦਿੱਤਾ। ਇਹ ਸਿੱਧੇ ਤੌਰ ’ਤੇ ਸ਼ਹੀਦ ਦਾ ਅਪਮਾਨ ਹੈ। 

ਇਹ ਵੀ ਪੜ੍ਹੋ- ਮਾਮਲਾ ਲਟਕਣ ਦੇ ਆਸਾਰ, MP ਪ੍ਰਨੀਤ ਕੌਰ ਨੂੰ ਲੋਕ ਸਭਾ ਦੀ ‘ਪੌੜੀ ਚੜ੍ਹਨੋਂ’ ਰੋਕਣਾ ਔਖਾ!

ਭੱਠਲ ਨੇ ਕਿਹਾ ਕਿ ਪਿਛਲੀ ਕੈਪਟਨ ਸਰਕਾਰ ਦੇ ਸਮੇਂ ਸ਼ਹੀਦ ਅਕਾਲੀ ਫੂਲਾ ਸਿੰਘ ਦੇ ਨਾਮ ’ਤੇ ਯੂਨੀਵਰਸਿਟੀ ਕੈਂਪਸ ਬਣਾਇਆ ਸੀ ਪਰ ਅੱਜ ਉਸ ਨੂੰ ਬਦਲ ਕੇ ਕਿਤੇ ਹੋਰ ਜਗ੍ਹਾ ਲਿਜਾਇਆ ਜਾ ਰਿਹਾ ਹੈ। ਇਸੇ ਕੜੀ ਵਿਚ ਲਹਿਰਾਗਾਗਾ ਇੰਜੀਨੀਅਰਿੰਗ ਕਾਲਜ ਨੂੰ ਵੀ ਤਾਲਾ ਲਗਾ ਦਿੱਤਾ ਹੈ। ਭੱਠਲ ਨੇ ਕਿਹਾ ਕਿ ਰਾਜਪਾਲ ਨੇ ਸਾਰੇ ਮੁੱਦਿਆਂ ’ਤੇ ਗੌਰ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਭਰੀ ਜਵਾਨੀ 'ਚ ਜਹਾਨੋਂ ਤੁਰ ਗਏ ਨੌਜਵਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News