ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਬੋਲੇ ​​ਰਾਜਾ ਵੜਿੰਗ, ਸਾਹਮਣੇ ਆਇਆ ਇਹ ਬਿਆਨ

Saturday, Dec 31, 2022 - 12:49 AM (IST)

ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਬੋਲੇ ​​ਰਾਜਾ ਵੜਿੰਗ, ਸਾਹਮਣੇ ਆਇਆ ਇਹ ਬਿਆਨ

ਪਟਿਆਲਾ (ਕੰਵਲਜੀਤ) : ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਸਿੱਧੂ ਦੀ ਜਲਦ ਤੋਂ ਜਲਦ ਰਿਹਾਈ ਦੀ ਮੰਗ ਕੀਤੀ ਹੈ ਤਾਂ ਜੋ 'ਭਾਰਤ ਜੋੜੋ ਯਾਤਰਾ' ਤਹਿਤ ਪੰਜਾਬ ਪਹੁੰਚ ਰਹੇ ਰਾਹੁਲ ਗਾਂਧੀ 'ਚ ਸਿੱਧੂ ਸ਼ਮੂਲੀਅਤ ਕਰ ਸਕਣ।

ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਪ੍ਰਗਟਾਇਆ ਖ਼ਦਸ਼ਾ, ਕਿਹਾ- "ਮੈਨੂੰ ਅੰਦਰ ਕਰਨ ਦੀ ਹੋ ਰਹੀ ਸਾਜ਼ਿਸ਼"

ਰਾਜਾ ਵੜਿੰਗ ਨੇ ਕਿਹਾ ਹੈ ਕਿ ਮੈਨੂੰ ਆਪਣੇ ਪੰਜਾਬ ਦੇ ਲੋਕਾਂ 'ਤੇ ਮਾਣ ਹੈ ਕਿ ਉਹ ਰਾਹੁਲ ਗਾਂਧੀ ਦਾ ਦਿਲੋਂ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ ਪਰ ਜੇਕਰ ਕਿਸੇ ਦੀ ਰਜਿਸਟ੍ਰੇਸ਼ਨ ਨਾ ਵੀ ਹੋਵੇ ਤਾਂ ਵੀ ਉਹ ਹਿੱਸਾ ਲੈ ਸਕਦੇ ਹਨ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਸੁਖਜਿੰਦਰ ਰੰਧਾਵਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਪਾਰਟੀ 'ਤੇ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ, ਜਿਸ ਨੇ ਉਨ੍ਹਾਂ ਨੂੰ ਰਾਜਨੀਤੀ ਸਿਖਾਈ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਹੋ ਰਿਹੈ ਨੌਜਵਾਨੀ ਦਾ ਘਾਣ, ਵਟਸਐਪ ’ਤੇ ਮੈਸੇਜ ਕਰਕੇ ਕੀਤਾ ਜਾ ਰਿਹਾ ਬਲੈਕਮੇਲ

ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਲਦ ਤੋਂ ਜਲਦ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣ। ਬੇਸ਼ੱਕ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅੱਜ ਬਾਹਰ ਗਏ ਹਨ ਪਰ ਸਰਕਾਰ ਸਾਡੇ ਵਰਕਰਾਂ ਅਤੇ ਸਾਡੇ ਆਗੂਆਂ 'ਤੇ ਝੂਠੇ ਪਰਚੇ ਦਰਜ ਕਰ ਰਹੀ ਹੈ ਅਤੇ ਅਸੀਂ ਇਸ ਦੇ ਖਿਲਾਫ਼ ਹਮੇਸ਼ਾ ਡਟੇ ਰਹਾਂਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News