'ਇੰਨੀ ਗੱਪ ਨਾ ਮਾਰੋ ਮਹਾਰਾਜ', ਮਨਪ੍ਰੀਤ ਬਾਦਲ ਨੂੰ ਸਿੱਧੇ ਹੋ ਗਏ ਰਾਜਾ ਵੜਿੰਗ (ਵੀਡੀਓ)

Sunday, Nov 10, 2024 - 07:02 PM (IST)

'ਇੰਨੀ ਗੱਪ ਨਾ ਮਾਰੋ ਮਹਾਰਾਜ', ਮਨਪ੍ਰੀਤ ਬਾਦਲ ਨੂੰ ਸਿੱਧੇ ਹੋ ਗਏ ਰਾਜਾ ਵੜਿੰਗ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਅਤੇ ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਨੌਕਰੀਆਂ ਲਗਵਾ ਦੇਣ ਵਾਲੀ ਵਾਇਰਲ ਵੀਡੀਓ 'ਤੇ ਸੰਸਦ ਮੈਂਬਰ ਰਾਜਾ ਵੜਿੰਗ ਭੜਕ ਗਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਸ਼ਰੇਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੇ ਗੱਪ ਨਾ ਮਾਰੋ ਮਹਾਰਾਜ ਕਿਉਂਕਿ ਵੋਟਾਂ ਤਾਂ ਡੇਢ ਸਾਲ ਬਾਅਦ ਫਿਰ ਆ ਜਾਣੀਆਂ ਹਨ। ਫਿਰ ਤੁਹਾਨੂੰ ਮੂੰਹ ਦੀ ਖਾਣੀ ਪੈਣੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਲੇ ਹੋ ਜਾਣ ਸਾਵਧਾਨ! ਵੱਡੀ ਮੁਸੀਬਤ ਤੋਂ ਖ਼ੁਦ ਦਾ ਰੱਖਣ ਧਿਆਨ

ਵੜਿੰਗ ਨੇ ਕਿਹਾ ਕਿ ਇਹੋ ਜਿਹੇ ਗੱਪ ਮਾਰਨ ਵਾਲੇ ਬੰਦਿਆਂ ਤੋਂ ਬਚ ਕੇ ਰਹੋ ਕਿਉਂਕਿ ਕੋਈ ਵੀ ਨੌਕਰੀ ਨਿਕਲਦੀ ਹੈ ਤਾਂ ਪਹਿਲਾਂ ਹਰ ਵਿਅਕਤੀ ਨੂੰ ਅਪਲਾਈ ਕਰਨਾ ਪਵੇਗਾ ਅਤੇ ਫਿਰ ਭਰਤੀ ਦੌਰਾਨ ਵਿਅਕਤੀ ਨੂੰ ਟੈਸਟ 'ਚ ਪਾਸ ਹੋਣ 'ਤੇ ਹੀ ਰੱਖਿਆ ਜਾਵੇਗਾ। ਵੜਿੰਗ ਨੇ ਮਨਪ੍ਰੀਤ ਬਾਦਲ 'ਤੇ ਤੰਜ ਕੱਸਦਿਆਂ ਕਿਹਾ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਨਾ ਕਰ ਭਾਈ ਕਿਉਂਕਿ ਤੇਰਾ ਕੰਮ ਖ਼ਤਮ ਹੋ ਚੁੱਕਾ ਹੈ। ਤੇਰੇ ਵਰਗੇ ਬੰਦੇ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਾ ਚਾਹੁੰਦੇ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ Update, ਜਾਰੀ ਹੋ ਗਿਆ ਅਲਰਟ
ਮਨਪ੍ਰੀਤ ਬਾਦਲ ਦੀ ਵੀਡੀਓ ਵਾਇਰਲ
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮਨਪ੍ਰੀਤ ਬਾਦਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਹਿ ਰਹੇ ਹਨ ਕਿ ਜੋ ਵੀ 18 ਤੋਂ 23 ਸਾਲ ਦੇ ਨੌਜਵਾਨ ਹਨ, ਉਹ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ 'ਚ ਨੌਕਰੀ ਲਗਵਾ ਦੇਣਗੇ। ਵੀਡੀਓ 'ਚ ਮਨਪ੍ਰੀਤ ਬਾਦਲ ਕਹਿੰਦੇ ਨਜ਼ਰ ਆ ਰਹੇ ਹਨ ਕਿ ਤੁਹਾਡੇ ਬੱਚਿਆਂ ਨੂੰ ਆਈ. ਟੀ. ਬੀ. ਪੀ., ਸੀ. ਆਰ. ਪੀ. ਐੱਫ., ਬੀ. ਐੱਸ. ਐੱਫ. 'ਚ ਉਹ ਨੌਕਰੀਆਂ ਲਗਵਾ ਦੇਣਗੇ। ਇਸ ਤੋਂ ਬਿਨਾਂ ਉਹ ਰੇਲਵੇ 'ਚ ਵੀ ਨੌਕਰੀ ਲਗਵਾਉਣ ਦੀ ਗੱਲ ਕਹਿ ਰਹੇ ਹਨ। ਮਨਪ੍ਰੀਤ ਬਾਦਲ ਨੇ ਇਕ ਮੁੰਡੇ ਨੂੰ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਤੁਹਾਡਾ ਰੋਲ ਨੰਬਰ ਆ ਜਾਵੇ ਤਾਂ ਅੱਧੀ ਰਾਤ ਨੂੰ ਵੀ ਮੇਰੇ ਕੋਲ ਆ ਜਾਇਓ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸਿਆਸੀ ਪਾਰਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਵੱਖ-ਵੱਖ ਪਾਰਟੀਆਂ ਵਲੋਂ ਮਨਪ੍ਰੀਤ ਬਾਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News