ਚੰਡੀਗੜ੍ਹ ''ਚ ਭਾਰੀ ਬਾਰਸ਼ ਕਾਰਨ ਆਸਮਾਨੋਂ ਹਟੀ ''ਧੂੜ'', ਮੌਸਮ ਸੁਹਾਵਣਾ

Saturday, Jun 16, 2018 - 08:54 AM (IST)

ਚੰਡੀਗੜ੍ਹ ''ਚ ਭਾਰੀ ਬਾਰਸ਼ ਕਾਰਨ ਆਸਮਾਨੋਂ ਹਟੀ ''ਧੂੜ'', ਮੌਸਮ ਸੁਹਾਵਣਾ

ਚੰਡੀਗੜ੍ਹ : ਸ਼ਹਿਰ 'ਤੇ ਦੇਰ ਰਾਤ ਤੋਂ ਹੋ ਰਹੀ ਤੇਜ਼ ਬਾਰਸ਼ ਨੇ ਪਿਛਲੇ ਕਈ ਦਿਨਾਂ ਤੋਂ ਆਸਮਾਨ 'ਤੇ ਛਾਈ ਹੋਈ ਧੂੜ ਦੀ ਪਰਤ ਨੂੰ ਹਟਾ ਦਿੱਤਾ ਹੈ, ਜਿਸ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਬੀਤੇ ਕਈ ਦਿਨਾਂ ਤੋਂ ਵਾਤਵਾਰਣ 'ਚ ਧੂੜ ਦੀ ਪਰਤ ਜੰਮ ਗਈ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਸਾਹ ਦੇ ਮਰੀਜ਼ ਕਾਫੀ ਮੁਸ਼ਕਲ 'ਚ ਸਨ। ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਸੀ ਪਰ ਸ਼ਹਿਰ 'ਚ ਹੋ ਰਹੀ ਤੇਜ਼ ਬਾਰਸ਼ ਨੇ ਮੌਸਮ ਬਿਲਕੁਲ ਸਾਫ ਕਰ ਦਿੱਤਾ ਹੈ ਅਤੇ ਗਰਮੀ ਤੋਂ ਵੀ ਲੋਕਾਂ ਵੀ ਕਾਫੀ ਰਾਹਤ ਮਿਲੀ ਹੈ। ਅੱਜ ਪੂਰਾ ਦਿਨ ਵੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਬਾਰਸ਼ ਕਾਰਨ ਟ੍ਰਾਈਸਿਟੀ ਦਾ ਤਾਪਮਾਨ ਵੀ ਕਾਫੀ ਘੱਟ ਗਿਆ ਹੈ।


Related News