ਮੀਂਹ ਦਾ ਪਾਣੀ ਬਣਿਆ ਕਾਲ, ਖੇਡਣ ਗਏ ਬੱਚੇ ਨੂੰ ਮਿਲੀ ਦਰਦਨਾਕ ਮੌਤ
Friday, Jul 23, 2021 - 01:32 PM (IST)
ਬਠਿੰਡਾ (ਵਿਜੈ ਵਰਮਾ): ਮੀਂਹ ਦੇ ਕਾਰਨ ਜਮ੍ਹਾ ਹੋਏ ਪਾਣੀ ’ਚ ਖੇਡਣ ਗਏ ਇਕ 14 ਸਾਲ ਦੇ ਬੱਚੇ ਦੀ ਕਰੰਟ ਲੱਗਣ ਦਾ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੱਚੇ ਦੀ ਪਛਾਣ ਗੌਤਮ (14) ਵਾਸੀ ਗਲੀ ਨੰਬਰ 7/4 ਪਰਸਰਾਮ ਨਗਰ ਦੇ ਤੌਰ ’ਤੇ ਹੋਏ ਹਨ। ਜਾਣਕਾਰੀ ਮੁਤਾਬਕ ਸਵੇਰੇ 6 ਵਜੇ ਤੋਂ ਕਰੀਬ ਇਕ ਘੰਟੇ ਤੱਕ ਪਏ ਮੀਂਹ ਨਾਲ ਪਰਸ ਰਾਮ ਨਗਰ ਦਾ ਇਲਾਕਾ ਪੂਰਾ ਪਾਣੀ ਨਾਲ ਭਰ ਗਿਆ।
ਇਹ ਵੀ ਪੜ੍ਹੋ : ਮੋਗਾ ਬੱਸ ਹਾਦਸੇ ’ਚ ਪੀੜਤਾਂ ਨਾਲ ਕੈਪਟਨ ਨੇ ਜਤਾਇਆ ਦੁੱਖ, ਤੁਰੰਤ ਮੈਡੀਕਲ ਸੇਵਾਵਾਂ ਦਿੱਤੇ ਜਾਣ ਦੇ ਆਦੇਸ਼
ਦੁਪਹਿਰ ਦੇ ਸਮੇਂ ਇਕ ਪ੍ਰਵਾਸੀ ਮਜ਼ਦੂਰ ਦਾ ਪੁੱਤਰ ਗੌਤਮ ਹੋਰ ਬੱਚਿਆਂ ਦੇ ਨਾਲ ਮੀਂਹ ਦੇ ਜਮ੍ਹਾ ਪਾਣੀ ’ਚ ਖੇਡਣ ਲਈ ਗਿਆ ਸੀ। ਪਾਣੀ ’ਚ ਖੇਡਦੇ ਸਮੇਂ ਅਚਾਨਕ ਹੇਠਾਂ ਡਿੱਗ ਗਿਆ ਤੇ ਫ਼ਿਰ ਉੱਠ ਨਹੀਂ ਸਕਿਆ। ਉਸ ਨੂੰ ਦੇਖ ਕੇ ਨਾਲ ਵਾਲੇ ਬੱਚੇ ਡਰ ਗਏ ਅਤੇ ਉਨ੍ਹਾਂ ਨੇ ਰੌਲਾ ਪਾਇਆ ਤਾਂ ਨੇੜੇ-ਤੇੜੇ ਦੇ ਲੋਕ ਗੌਤਮ ਨੂੰ ਚੁੱਕ ਕੇ ਨੇੜੇ ਇਕ ਕਲੀਨਿਕ ’ਤੇ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ : ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ