ਹਲਕੇ ਮੀਂਹ ਨਾਲ ਹੋਈ ਠੰਡ ਦੀ ਦਸਤਕ, ਲੋਕਾਂ ਨੂੰ ਧੂੰਏਂ ਤੋਂ ਮਿਲੀ ਨਿਜਾਤ

Monday, Nov 16, 2020 - 05:43 PM (IST)

ਸ਼ੇਰਪੁਰ (ਅਨੀਸ਼) : ਬੀਤੀ ਸ਼ਾਮ ਹੋਈ ਬੱਦਲਵਾਈ ਅਤੇ ਹਲਕੀ ਬੂੰਦਾਬਾਂਦੀ ਮਗਰੋਂ ਇਲਾਕੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ। ਬਾਰਸ਼ ਕਰਕੇ ਅਨਾਜ ਮੰਡੀਆਂ 'ਚ ਵਿਕਣ ਲਈ ਆਇਆ ਝੋਨਾ ਅਤੇ ਝੋਨੇ ਦੀਆਂ ਭਰੀਆਂ ਬੋਰੀਆਂ ਗਿੱਲੀਆਂ ਹੋਣ ਕਰਕੇ ਇਸ 'ਚ ਨਮੀ ਵਧਣ ਦੇ ਆਸਾਰ ਬਣ ਗਏ ਹਨ। ਅਚਾਨਕ ਬਾਰਸ਼ ਪੈਣ ਕਾਰਨ ਮੰਡੀ ਅੰਦਰ ਕੰਮ ਕਰਦੇ ਦੁਕਾਨਦਾਰਾਂ, ਰੇਹੜੀ ਵਾਲੇ ਮਜ਼ਦੂਰਾਂ ਦਾ ਕੰਮ ਐਤਵਾਰ ਹੋਣ ਕਰਕੇ ਠੱਪ ਹੋ ਕੇ ਰਹਿ ਗਿਆ ਹੈ।

ਹਲਕੀ ਬਾਰਸ਼ ਨਾਲ ਹੀ, ਪਰਾਲੀ ਨੂੰ ਅੱਗ ਲਾਉਣ ਕਰਕੇ ਆਸਮਾਨੀ ਚੜ੍ਹੀ ਧੂੜ, ਸਮੋਗ ਆਦਿ ਕਾਰਨ ਖਰਾਬ ਹੋਇਆ ਵਾਤਾਵਰਣ ਇਕ ਵਾਰ ਸਾਫ਼-ਸੁਥਰਾ ਵਾਤਾਵਰਣ ਬਣ ਗਿਆ ਹੈ ਪਰ ਲੋਕ ਸਰਦੀ/ਹਵਾ ਤੋਂ ਬਚਾਅ ਲਈ ਕੋਟੀ/ਗਰਮ ਸਵੈਟਰ ਪਹਿਨਣ ਲਈ ਮਜ਼ਬੂਰ ਹੋ ਗਏ ਹਨ। ਜੇ ਆਉਂਦੇ ਦਿਨਾਂ 'ਚ ਹੋਰ ਮੀਂਹ ਪਿਆ ਤਾਂ ਠੰਢ ਹੋਰ ਵਧ ਸਕਦੀ ਹੈ। ਖੇਤੀਬਾੜੀ ਮਾਹਿਰਾਂ ਨੇ ਕਿਹਾ ਹੈ ਕਿ ਇਸ ਬਾਰਸ਼ ਨਾਲ ਫ਼ਸਲਾਂ ਨੂੰ ਲਾਭ ਹੋਵੇਗਾ। ਅਗੇਤੀ ਬੀਜੀ ਕਣਕ ਨੂੰ ਇਸ ਇਸ ਮੀਂਹ ਦਾ ਲਾਭ ਹੋਵੇਗਾ ਤੇ ਬੀਜਣ ਵਾਲੀ ਕਣਕ ਹੋਰ ਲੇਟ ਹੋਵੇਗੀ। ਉਨ੍ਹਾਂ ਕਿਹਾ ਕਿ ਫ਼ਸਲਾਂ 'ਚ ਖਾਦ ਆਦਿ ਪਾਉਣ ਲਈ ਪਾਣੀ ਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਕਣਕ ਦਾ ਫੁਟਾਰਾ ਵੀ ਚੰਗਾ ਹੋਵੇਗਾ।


Babita

Content Editor

Related News