ਚੰਡੀਗੜ੍ਹ ''ਚ ਅੱਜ ਮੀਂਹ ਪੈਣ ਦੇ ਆਸਾਰ, ਜਾਣੋ ਆਉਣ ਵਾਲੇ ਦਿਨਾਂ ''ਚ ਮੌਸਮ ਦਾ ਹਾਲ

03/20/2023 11:38:09 AM

ਚੰਡੀਗੜ੍ਹ (ਪਾਲ) : ਸ਼ਹਿਰ 'ਚ ਸਰਗਰਮ ਪੱਛਮੀ ਪੌਣਾਂ ਕਾਰਨ ਸ਼ਨੀਵਾਰ ਚੰਗਾ ਮੀਂਹ ਪਿਆ। ਮੌਸਮ ਵਿਭਾਗ ਨੇ ਐਤਵਾਰ ਵੀ ਮੀਂਹ ਦੇ ਆਸਾਰ ਦੱਸੇ ਸਨ ਪਰ ਸਵੇਰ ਤੋਂ ਧੁੱਪ ਨਿਕਲੀ ਰਹੀ। ਵਿਭਾਗ ਮੁਤਾਬਕ ਸੋਮਵਾਰ ਵੀ ਸ਼ਹਿਰ 'ਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਐਤਵਾਰ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ 1 ਡਿਗਰੀ ਘੱਟ ਰਿਹਾ। ਉੱਥੇ ਹੀ ਹੇਠਲਾ ਤਾਪਮਾਨ 13.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਪੱਛਮੀ ਪੌਣਾਂ ਕਾਫ਼ੀ ਮਜ਼ਬੂਤ ਹਨ, ਜਿਸ ਕਾਰਨ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਅਤੇ ਉੱਤਰ ਭਾਰਤ ਵਿਚ ਇਹ ਸਰਗਰਮ ਹਨ। ਸੋਮਵਾਰ ਵੀ ਸ਼ਹਿਰ 'ਚ ਮੀਂਹ ਦੇ ਚੰਗੇ ਆਸਾਰ ਹਨ। ਮੀਂਹ ਕਾਰਨ ਆਉਣ ਵਾਲੇ ਦਿਨਾਂ 'ਚ ਦਿਨ ਦੇ ਪਾਰੇ ਦੇ ਨਾਲ ਹੀ ਰਾਤ ਦੇ ਤਾਪਮਾਨ 'ਚ ਵੀ ਕਮੀ ਵੇਖੀ ਜਾਵੇਗੀ।
ਅੱਗੇ ਇਸ ਤਰ੍ਹਾਂ ਰਹੇਗਾ ਮੌਸਮ
ਸੋਮਵਾਰ ਬੱਦਲ ਛਾਉਣ ਦੇ ਨਾਲ ਹੀ ਮੀਂਹ ਦੇ ਆਸਾਰ ਬਣੇ ਹੋਏ ਹਨ। ਵੱਧ ਤੋਂ ਵੱਧ ਤਾਪਮਾਨ 27, ਜਦੋਂਕਿ ਹੇਠਲਾ ਤਾਪਮਾਨ 14 ਡਿਗਰੀ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਨਹੀਂ ਹੈ। ਉੱਥੇ ਹੀ ਵੱਧ ਤੋਂ ਵੱਧ ਤਾਪਮਾਨ 28 ਅਤੇ ਹੇਠਲਾ 15 ਡਿਗਰੀ ਰਹਿ ਸਕਦਾ ਹੈ। ਬੁੱਧਵਾਰ ਵੀ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ 29, ਜਦੋਂਕਿ ਹੇਠਲਾ 16 ਡਿਗਰੀ ਰਹਿ ਸਕਦਾ ਹੈ।


 


Babita

Content Editor

Related News