ਮੀਂਹ ਵੀ ਨਹੀਂ ਰੋਕ ਸਕਿਆ ਆਸਥਾ, ਵੱਡੀ ਗਿਣਤੀ 'ਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ (ਤਸਵੀਰਾਂ)
Wednesday, May 31, 2023 - 05:58 PM (IST)
ਅੰਮ੍ਰਿਤਸਰ(ਸਰਬਜੀਤ) : ਗੁਰੂ ਨਗਰੀ ਵਿਚ ਜਿੱਥੇ ਪਿਛਲੇ ਦਿਨੀਂ ਕਾਫ਼ੀ ਗਰਮੀ ਹੋਣ ਕਾਰਨ ਲੋਕ ਤਰਾਂ-ਤਰਾਂ ਕਰ ਰਹੇ ਸਨ, ਉਥੇ ਹੀ ਮੰਗਲਵਾਰ ਦੀ ਰਾਤ ਨੂੰ ਚੱਲੀਆਂ ਠੰਢੀਆਂ ਹਵਾਵਾਂ ਤੋਂ ਬਾਅਦ ਬੁੱਧਵਾਰ ਦੀ ਸਵੇਰ ਨੂੰ ਪਏ ਮੀਂਹ ਨਾਲ ਸ਼ਹਿਰ ਵਾਸੀਆਂ ਨੂੰ ਕਾਫ਼ੀ ਵੱਡੀ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰੀ ਰੂਹ ਕੰਬਾਊ ਘਟਨਾ, ਸਹੁਰਿਆਂ ਨੇ ਜ਼ਿੰਦਾ ਸਾੜੀ ਨੂੰਹ ਤੇ 10 ਮਹੀਨਿਆਂ ਦਾ ਮਾਸੂਮ ਪੁੱਤ
ਇਸ ਰਾਹਤ ਭਰੇ ਮੌਸਮ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੰਗਤਾਂ ਵੱਡੀ ਗਿਣਤੀ 'ਚ ਨਤਮਸਤਕ ਹੋਣ ਪੁੱਜੀਆਂ। ਵਰਦੇ ਮੀਂਹ ਵਿੱਚ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਪਿਛਲੇ 12 ਸਾਲਾਂ ਦੌਰਾਨ 800 ਕੁੜੀਆਂ ਹੋਈਆਂ ਲਾਪਤਾ, ਹੈਰਾਨ ਕਰੇਗੀ ਇਹ ਰਿਪੋਰਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।