ਮੀਂਹ ਕਾਰਨ ਮੰਡੀ ਵਿਚ ਪਈ ਅਣਢਕੀ ਕਣਕ ਭਿੱਜੀ
Wednesday, Apr 19, 2023 - 11:46 AM (IST)

ਪਟਿਆਲਾ (ਪਰਮੀਤ) : ਪਟਿਆਲਾ ਵਿਚ ਅੱਜ ਤੜਕੇ ਹੋਈ ਹਲਕੀ ਬਰਸਾਤ ਕਾਰਣ ਅਨਾਜ ਮੰਡੀ ਵਿਚ ਪਈ ਅਣਢਕੀ ਕਣਕ ਭਿੱਜ ਗਈ। ਖਰੀਦੀ ਹੋਈ ਕਣਕ ਬਾਰਦਾਨੇ ਵਿਚ ਪੈਕ ਕਰ ਕੇ ਰੱਖੀ ਹੋਈ ਹੈ ਜੋ ਮੀਂਹ ਕਾਰਨ ਭਿੱਜ ਗਈ। ਜਦਕਿ ਖੁੱਲ੍ਹੇ ਵਿਚ ਪਈ ਕਣਕ ਦਾ ਵੀ ਨੁਕਸਾਨ ਹੋਇਆ ਹੈ। ਮੀਂਹ ਜ਼ਿਆਦਾ ਨਾ ਹੋਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
ਇਸ ਦੌਰਾਨ ਮੰਡੀ ਬੋਰਡ ਦੇ ਮੁਲਾਜ਼ਮ ਮੰਡੀ ਵਿਚੋਂ ਪਾਣੀ ਕੱਢਦੇ ਨਜ਼ਰ ਆਏ ਹਨ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਮੰਡੀਆਂ ਵਿਚ ਕਣਕ ਦੀ ਫਸਲ ਪਹੁੰਚ ਚੁੱਕੀ ਹੈ ਭਾਵੇਂ ਕਣਕ ਦੀ ਖਰੀਦ ਦਾ ਕੰਮ ਜਾਰੀ ਹੈ ਪਰ ਇਸ ਦੇ ਬਾਵਜੂਦ ਵੱਡੀ ਮਾਤਰਾ ਵਿਚ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ ਅਤੇ ਮੌਸਮ ਵਿਭਾਗ ਵਲੋਂ ਅਜੇ ਹੋਰ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ।