ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਵਿਭਾਗ ਚਲਾਏਗਾ ਸਪੈਸ਼ਲ ਟਰੇਨਾਂ, ਜਾਣੋ ਕੀ ਰਹੇਗੀ ਟਾਈਮਿੰਗ
Friday, Aug 30, 2024 - 05:21 AM (IST)
ਫਿਰੋਜ਼ਪੁਰ/ਜ਼ੀਰਾ (ਮਲਹੋਤਰਾ, ਪਰਮਜੀਤ, ਖੁੱਲਰ, ਰਾਜੇਸ਼ ਢੰਡ)- ਆਗਾਮੀ ਤਿਉਹਾਰੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਵਿਭਾਗ ਅੰਮ੍ਰਿਤਸਰ ਤੋਂ ਛੱਪਰਾ ਅਤੇ ਗੋਰਖਪੁਰ ਲਈ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ।
ਵਿਭਾਗ ਅਨੁਸਾਰ ਗੱਡੀ ਨੰਬਰ 05005 ਗੌਰਖਪੁਰ ਸਟੇਸ਼ਨ ਤੋਂ 18 ਸਤੰਬਰ ਤੋਂ 27 ਨਵੰਬਰ ਤੱਕ ਹਰ ਬੁੱਧਵਾਰ ਦੁਪਹਿਰ 2:40 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ। ਵਾਪਸੀ ਲਈ ਗੱਡੀ ਨੰਬਰ 05006 ਅੰਮ੍ਰਿਤਸਰ ਤੋਂ 19 ਸਤੰਬਰ ਤੋਂ 28 ਨਵੰਬਰ ਤੱਕ ਹਰ ਵੀਰਵਾਰ ਦੁਪਹਿਰ 12:45 ਵਜੇ ਚੱਲਦੇ ਹੋਏ ਅਗਲੇ ਦਿਨ 8:50 ਵਜੇ ਗੌਰਖਪੁਰ ਪਹੁੰਚਿਆ ਕਰੇਗੀ।
ਇਹ ਵੀ ਪੜ੍ਹੋ- ਆਸਮਾਨੋਂ 'ਕਾਲ' ਬਣ ਵਰ੍ਹਿਆ ਮੀਂਹ, ਪਾਠ ਕਰ ਰਹੇ ਵਿਅਕਤੀ 'ਤੇ ਡਿੱਗ ਗਈ ਘਰ ਦੀ ਛੱਤ, ਹੋ ਗਈ ਮੌਤ
ਇਸੇ ਤਰ੍ਹਾਂ ਗੱਡੀ ਨੰਬਰ 05049 ਛੱਪਰਾ ਸਟੇਸ਼ਨ ਤੋਂ 20 ਸਤੰਬਰ ਤੋਂ 29 ਨਵੰਬਰ ਤੱਕ ਹਰ ਸ਼ੁੱਕਰਵਾਰ ਸਵੇਰੇ 9:55 ਵਜੇ ਚੱਲਦੇ ਹੋਏ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ। ਵਾਪਸੀ ਦੇ ਲਈ ਗੱਡੀ ਨੰਬਰ 05050 ਅੰਮ੍ਰਿਤਸਰ ਸਟੇਸ਼ਨ ਤੋਂ 21 ਸਤੰਬਰ ਤੋਂ 30 ਨਵੰਬਰ ਤੱਕ ਹਰ ਸ਼ਨੀਵਾਰ ਦੁਪਹਿਰ 12:45 ਵਜੇ ਚੱਲਦੇ ਹੋਏ ਅਗਲੇ ਦਿਨ ਦੁਪਹਿਰ 2 ਵਜੇ ਛੱਪਰਾ ਪਹੁੰਚਿਆ ਕਰੇਗੀ।
ਇਹ ਵੀ ਪੜ੍ਹੋ- ਕੜਾਹੇ 'ਚ ਡਿੱਗਣ ਕਾਰਨ ਹੋਈ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵੱਡਾ ਫ਼ੈਸਲਾ, ਹੁਣ ਨਹੀਂ ਹੋਣਗੇ ਹਾਦਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e