ਸ੍ਰੀ ਗੁਰੂ ਰਾਮਦਾਸ ਏਅਰਪੋਰਟ ਪਹੁੰਚੇ ਰਾਹੁਲ ਗਾਂਧੀ, ਹੋਇਆ ਨਿੱਘਾ ਸਵਾਗਤ

Tuesday, Jan 10, 2023 - 01:24 PM (IST)

ਸ੍ਰੀ ਗੁਰੂ ਰਾਮਦਾਸ ਏਅਰਪੋਰਟ ਪਹੁੰਚੇ ਰਾਹੁਲ ਗਾਂਧੀ, ਹੋਇਆ ਨਿੱਘਾ ਸਵਾਗਤ

ਰਾਜਾਸਾਂਸੀ (ਰਾਜਵਿੰਦਰ)- ਪੰਜਾਬ ਵਿਚ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ਨਤਮਸਤਕ ਹੋਣ ਲਈ ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ ਹਨ। ਇੱਥੇ ਪਹੁੰਚਣ 'ਤੇ ਕਾਂਗਰਸ ਆਗੂਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋ ਗਏ ਹਨ।

PunjabKesari

ਇਹ ਵੀ ਪੜ੍ਹੋ- ਸਿਹਤ ਵਿਭਾਗ ਨੇ ਛਾਪੇਮਾਰੀ ਦੌਰਾਨ 9 ਦੁਕਾਨਦਾਰਾਂ ਦੇ ਕੱਟੇ ਚਲਾਨ, ਜ਼ਬਤ ਕੀਤੇ ਪਲਾਸਟਿਕ ਦੇ ਲਿਫਾਫੇ ਤੇ ਡੱਬੇ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਹਰਿਆਣਾ ਦਾ ਪੜਾਅ ਮੰਗਲਵਾਰ ਨੂੰ ਪੂਰਾ ਹੋ ਗਿਆ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਸੀ ਕਿ ਭਾਰਤ ਜੋੜੋ ਯਾਤਰਾ ਦਾ 116ਵਾਂ ਦਿਨ ਹਰਿਆਣਾ ਦੇ ਅੰਬਾਲਾ 'ਚ ਪੂਰਾ ਹੋਇਆ। ਬੁੱਧਵਾਰ ਸਵੇਰ ਪੰਜਾਬ 'ਚ ਇਹ ਯਾਤਰਾ ਸ਼ੁਰੂ ਹੋਵੇਗੀ। ਅੰਮ੍ਰਿਤਸਰ ਦੇ ਪਵਿੱਤਰ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਯਾਤਰਾ ਸ਼ੁਰੂ ਕਰਨ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਹੁਲ ਗਾਂਧੀ ਅੱਜ ਸ੍ਰੀ ਹਰਿਮੰਦਰ ਸਾਹਿਬ ਜਾਣਗੇ, ਇਸ ਲਈ ਮੰਗਲਵਾਰ ਦੁਪਹਿਰ ਬਾਅਦ ਪੈਦਲ ਯਾਤਰਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਰਾਹੁਲ ਨੇ ਮੰਗਲਵਾਰ ਸਵੇਰੇ ਅੰਬਾਲਾ ਕੈਂਟ ਦੇ ਸ਼ਾਹਪੁਰ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਦਸੰਬਰ 'ਚ ਵੀ ਇਹ ਯਾਤਰਾ ਹਰਿਆਣਾ ਦੇ ਮੇਵਾਤ, ਫਰੀਦਾਬਾਦ ਅਤੇ ਕੁਝ ਹੋਰ ਇਲਾਕਿਆਂ ਤੋਂ ਲੰਘੀ ਸੀ। 'ਭਾਰਤ ਜੋੜੋ ਯਾਤਰਾ' 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਪੰਜਾਬ ਪਹੁੰਚੀ ਹੈ। ਪੰਜਾਬ ਤੋਂ ਬਾਅਦ ਯਾਤਰਾ ਹਿਮਾਚਲ ਪ੍ਰਦੇਸ਼ ਅਤੇ ਫਿਰ ਜੰਮੂ ਕਸ਼ਮੀਰ ਜਾਵੇਗੀ। ਸ਼੍ਰੀਨਗਰ 'ਚ ਇਹ ਯਾਤਰਾ ਸਮਾਪਤ ਹੋਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News