ਕਾਂਗਰਸ ਨੂੰ ਝਟਕਾ, ਜੋੜਾਮਾਜਰਾ ਖਹਿਰਾ ਦੀ ਪਾਰਟੀ ''ਚ ਹੋਏ ਸ਼ਾਮਲ

Tuesday, Jan 29, 2019 - 05:52 PM (IST)

ਕਾਂਗਰਸ ਨੂੰ ਝਟਕਾ, ਜੋੜਾਮਾਜਰਾ ਖਹਿਰਾ ਦੀ ਪਾਰਟੀ ''ਚ ਹੋਏ ਸ਼ਾਮਲ

ਸਮਾਣਾ (ਦਰਦ)— ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜਾਮਾਜਰਾ ਸੁਖਪਾਲ ਸਿੰਘ ਖਹਿਰਾ ਅਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਰਹਿਨੁਮਾਈ ਹੇਠ ਸਮਾਣਾ 'ਚ ਆਯੋਜਿਤ ਇਕ ਭਰਵੀ ਰੈਲੀ 'ਚ ਆਪਣੇ ਹਜ਼ਾਰਾਂ ਸਮਰਥਕਾਂ ਸਣੇ ਕਾਂਗਰਸ ਪਾਰਟੀ ਛੱਡ ਕੇ 'ਪੰਜਾਬੀ ਏਕਤਾ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਖਹਿਰਾ ਨੇ ਉਨ੍ਹਾਂ ਨੂੰ ਪਾਰਟੀ ਦਾ ਜਨਰਲ ਸੱਕਤਰ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਆਯੋਜਿਤ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦੇ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਹੁਣ ਤੀਜਾ ਬਦਲ ਚਾਹੁੰਦੇ ਹਨ। ਸਾਰੀਆਂ ਪਾਰਟੀਆਂ ਏਨੀਆਂ ਕਰਪਟ ਹੋ ਚੁੱਕੀਆਂ ਹਨ ਕਿ ਉਹ ਜੇਤੂ ਉਮੀਦਵਾਰਾਂ ਅਤੇ ਅਮੀਰ ਲੋਕਾਂ ਨੂੰ ਹੀ ਕਰੋੜਾਂ ਰੁਪਏ ਲੈ ਕੇ ਟਿਕਟਾਂ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਾਰਟੀਆਂ ਤੋਂ ਅਸੀਂ ਕਿ ਆਸ ਰੱਖ ਸਕਦੇ ਹਾਂ। ਉਨ੍ਹਾਂ ਨੇ ਰਛਪਾਲ ਸਿੰਘ ਜੋੜਾਮਾਜਰਾ ਨੂੰ ਬੇਦਾਗ ਅਤੇ ਈਮਾਨਦਾਰ ਵਰਕਰ ਦੱਸਦੇ ਕਿਹਾ ਕਿ ਜੋੜਾਮਾਜਰਾ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਕਾਂਗਰਸ ਪਾਰਟੀ 'ਚ ਗੁਜਰਦਿਆਂ ਪਾਰਟੀ 'ਚ ਵਫਾਦਾਰ ਸਿਪਾਹੀ ਵਜੋਂ ਕੰਮ ਕੀਤਾ ਪਰ ਉਨ੍ਹਾਂ ਨੂੰ ਹਮੇਸ਼ਾ ਹੀ ਕਾਂਗਰਸ ਨੇ ਅਣਗੋਲਿਆ ਰਖਿਆ।

PunjabKesari
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਕਾਨਫੰਰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡਾ ਮੁਕਾਬਲਾ ਤਾਂ ਕਾਂਗਰਸ ਨਾਲ ਹੈ ਅਕਾਲੀ ਦਲ ਤਾਂ ਬੇ-ਅਦਬੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬੁਰੀ ਤਰ੍ਹਾਂ ਫਸ ਚੁੱਕਿਆ ਹੈ ਅਤੇ ਲੋਕ ਉਨ੍ਹਾਂ ਨੂੰ ਹੁਣ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਨੇ ਚੋਣਾਂ ਦੌਰਾਨ ਗਠਜੋੜ ਸੰਬਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੀ ਪਾਰਟੀ ਦੀ ਵਿਚਾਰ ਧਾਰਾ ਨਾਲ ਸਹਿਮਤ ਪਾਰਟੀਆਂ ਨਾਲ ਗਠਜੋੜ ਕੀਤਾ ਜਾ ਸਕਦਾ ਹੈ। ਸੁਖਪਾਲ ਸਿੰਘ ਖਹਿਰਾ ਨੇ ਰਛਪਾਲ ਸਿੰਘ ਜੋੜਾਮਾਜਰਾ ਨੂੰ ਪਾਰਟੀ ਦਾ ਜਨਰਲ ਸੱਕਤਰ ਬਣਾਏ ਜਾਣ ਦਾ ਐਲਾਨ ਕਰਦੇ ਹੋਏ ਹਲਕਾ ਸਮਾਣਾ ਤੋਂ ਵਿਧਾਨ ਸਭਾ ਦੀ ਟਿਕਟ ਦੇਣ ਦੀ ਗੱਲ ਆਖੀ। ਇਸ ਮੌਕੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਪਾਰਟੀ ਨੇ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਹੈ। ਇਹ ਦੋਵੇਂ ਪਾਰਟੀਆਂ 5-5 ਸਾਲ ਰਾਜ ਕਰਨ ਦੀ ਲੁਕਨ-ਮਿਚੀ ਖੇਡ ਰਹੀਆਂ ਹਨ।


author

shivani attri

Content Editor

Related News