''ਪੰਜਾਬੀ ਯੂਨੀਵਰਸਿਟੀ'' ਹੋਈ ਸਖ਼ਤ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਲਜਾਂ ਖ਼ਿਲਾਫ਼ ਕਾਰਵਾਈ ਦਾ ਐਲਾਨ

Tuesday, Oct 19, 2021 - 03:44 PM (IST)

''ਪੰਜਾਬੀ ਯੂਨੀਵਰਸਿਟੀ'' ਹੋਈ ਸਖ਼ਤ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਲਜਾਂ ਖ਼ਿਲਾਫ਼ ਕਾਰਵਾਈ ਦਾ ਐਲਾਨ

ਪਟਿਆਲਾ (ਜੋਸਨ) : ਪੰਜਾਬੀ ਯੂਨੀਵਰਸਿਟੀ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁੱਝ ਕਾਲਜਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਉਹ ਕਾਲਜ ਹਨ, ਜਿਨ੍ਹਾਂ ਵੱਲੋਂ ਕਿਸੇ ਵੀ ਅਪਰੂਵਡ ਪ੍ਰਿੰਸੀਪਲ ਅਤੇ ਫ਼ੈਕਲਟੀ ਮੈਂਬਰ ਦੀ ਨਿਯੁਕਤੀ ਨਾ ਕਰਕੇ ਐੱਨ. ਸੀ. ਟੀ. ਈ. ਅਤੇ ਯੂਨੀਵਰਸਿਟੀ ਦੇ ਫ਼ੈਕਲਟੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਹ ਕਾਲਜ ਬਿਨਾਂ ਕਿਸੇ ਅਪਰੂਵਡ ਅਧਿਆਪਕ ਅਤੇ ਪ੍ਰਿੰਸੀਪਲ ਦੇ ਚੱਲ ਰਹੇ ਹਨ। ਯੂਨੀਵਰਸਿਟੀ ਵੱਲੋਂ ਇਨ੍ਹਾਂ ਕਾਲਜਾਂ ਉੱਪਰ ਸੈਸ਼ਨ 2021-22 ਦੌਰਾਨ ਬੀ. ਐੱਡ ਦੇ ਨਵੇਂ ਦਾਖ਼ਲੇ ਕਰਨ 'ਤੇ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ਦੇ ਪਿੰਡ 'ਚ 3 ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਬਣੀ ਕੁੜੀ, ਨਸ਼ੀਲੀ ਚੀਜ਼ ਖੁਆ ਖੇਤਾਂ 'ਚ ਕੀਤਾ ਗੈਂਗਰੇਪ

ਜ਼ਿਕਰਯੋਗ ਹੈ ਕਿ ਬੀ. ਐੱਡ. ਦੇ ਪਹਿਲੇ ਸਾਲ ਦੇ ਦਾਖ਼ਲੇ ਲਈ ਪਹਿਲੀ ਕਾਊਂਸਲਿੰਗ 21 ਅਕਤੂਬਰ ਨੂੰ ਹੋਣੀ ਹੈ। ਐੱਨ. ਸੀ. ਟੀ. ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ. ਐੱਡ. ਲਈ 100 ਵਿਦਿਆਰਥੀਆਂ ਵਾਲੇ ਕਾਲਜ ਵਿਚ ਅਪਰੂਵਡ ਪ੍ਰਿੰਸੀਪਲ ਸਮੇਤ 16 ਫੁੱਲਟਾਈਮ ਫ਼ੈਕਲਟੀ ਮੈਂਬਰਾਂ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਇਹ ਵੀ ਸ਼ਰਤ ਹੁੰਦੀ ਹੈ ਕਿ ਅਪਰੂਵਡ ਪ੍ਰਿੰਸੀਪਲ ਸਮੇਤ ਘੱਟੋ-ਘੱਟ 10 ਫ਼ੈਕਲਟੀ ਮੈਂਬਰਾਂ ਦੀ ਚੋਣ ਯੂਨੀਵਰਸਿਟੀ ਵੱਲੋਂ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਉਲਟ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਕਾਲਜਾਂ ਨੇ ਯੂਨੀਵਰਸਿਟੀ ਵੱਲੋਂ ਭੇਜੇ ਗਏ ਬਹੁਤ ਸਾਰੇ ਯਾਦ-ਪੱਤਰਾਂ ਅਤੇ ਚਿਤਾਵਨੀਆਂ ਦੇ ਬਾਵਜੂਦ ਯੂਨੀਵਰਸਿਟੀ ਵੱਲੋਂ ਮਨਜ਼ੂਰਸ਼ੁਦਾ ਫ਼ੈਕਲਟੀ ਮੈਂਬਰਾਂ ਅਤੇ ਪ੍ਰਿੰਸੀਪਲ ਦੀ ਭਰਤੀ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ 'ਡੇਂਗੂ' ਦਾ ਕਹਿਰ, ਮਰੀਜ਼ਾਂ ਲਈ ਬਣਾਉਣਾ ਪਿਆ ਸਪੈਸ਼ਲ ਵਾਰਡ (ਤਸਵੀਰਾਂ)

ਅਗਸਤ ਮਹੀਨੇ ਵਿੱਚ ਆਖ਼ਰੀ ਚਿਤਾਵਨੀ ਤੋਂ ਬਾਅਦ ਇਨ੍ਹਾਂ ਕਾਲਜਾਂ ਵੱਲੋਂ ਇੱਕ ਹਲਫ਼ਨਾਮਾ ਦਿੱਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ 15 ਅਕਤੂਬਰ ਤੱਕ ਇੱਕ ਮਨਜ਼ੂਰਸ਼ੁਦਾ ਪ੍ਰਿੰਸੀਪਲ ਅਤੇ ਘੱਟੋ-ਘੱਟ ਲੋੜੀਂਦੀ ਫ਼ੈਕਲਟੀ ਨਿਯੁਕਤ ਕਰਨਗੇ ਅਤੇ ਜੇਕਰ ਉਹ ਅਜਿਹਾ ਕਰਨ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਖ਼ਿਲਾਫ਼ ਯੂਨੀਵਰਸਿਟੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਅਨੁਸ਼ਾਸਨੀ ਕਾਰਵਾਈ ਸਬੰਧੀ ਕੋਈ ਇਤਰਾਜ਼ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਾਇਓਮਾਸ ਪ੍ਰਾਜੈਕਟ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ : ਰਾਜ ਕੁਮਾਰ ਵੇਰਕਾ

ਸਿੱਟੇ ਵੱਜੋਂ ਪੰਜਾਬੀ ਯੂਨੀਵਰਸਿਟੀ ਨੇ ਹੁਣ ਇਨ੍ਹਾਂ ਕਾਲਜਾਂ 'ਤੇ ਬੀ. ਐੱਡ. ਪਹਿਲੇ ਸਾਲ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਦਾਖ਼ਲ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਢੁੱਕਵੀਂ ਅਧਿਆਪਨ ਫ਼ੈਕਲਟੀ ਦੀ ਅਣਹੋਂਦ ਵਿੱਚ ਇਨ੍ਹਾਂ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀ ਪਰੇਸ਼ਾਨ ਹਨ। ਇਸ ਲਈ ਇਨ੍ਹਾਂ ਕਾਲਜਾਂ ਨੂੰ ਹੋਰ ਸਖ਼ਤੀ ਨਾਲ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 2 ਮਹੀਨਿਆਂ ਦੇ ਅੰਦਰ ਵਿਦਿਆਰਥੀਆਂ ਲਈ ਘੱਟੋ-ਘੱਟ ਲੋੜੀਂਦੀ ਫ਼ੈਕਲਟੀ ਅਤੇ ਪ੍ਰਿੰਸੀਪਲ ਨਿਯੁਕਤ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News