ਪੰਜ ਤੱਤਾਂ 'ਚ ਵਿਲੀਨ ਹੋਏ ਗਾਇਕ ਦਿਲਜਾਨ, ਨਮ ਅੱਖਾਂ ਨਾਲ ਕਿਹਾ ਅਲਵਿਦਾ

Monday, Apr 05, 2021 - 02:07 PM (IST)

ਚੰਡੀਗੜ੍ਹ (ਬਿਊਰੋ)  : ਪੰਜਾਬੀ ਸੂਫ਼ੀ ਗਾਇਕ ਦਿਲਜਾਨ ਦੀ ਮੌਤ 30 ਮਾਰਚ ਦੀ ਸਵੇਰੇ ਤੜਕਸਾਰ ਮੁੱਖ ਰਾਸ਼ਟਰੀ ਮਾਰਗ ਜੰਡਿਆਲਾ ਗੁਰੂ (ਅੰਮ੍ਰਿਤਸਰ) ਨੇੜੇ ਵਾਪਰੇ ਜ਼ਬਰਦਸਤ ਸੜਕ ਹਾਦਸੇ 'ਚ ਹੋਈ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਰਤਾਰਪੁਰ 'ਚ ਕੀਤਾ ਗਿਆ। ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਨਮ ਅੱਖਾਂ ਨਾਲ ਦਿਲਜਾਨ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ 'ਚ ਲਿਆਂਦਾ ਗਿਆ। ਇਸ ਦੌਰਾਨ ਕਈ ਨਾਮੀ ਗਾਇਕ ਵੀ ਪਹੁੰਚੇ। ਕੁਲਵਿੰਦਰ ਕੈਲੀ, ਮਾਸਟਰ ਸਲੀਮ ਆਪਣੇ ਪਿਤਾ ਨਾਲ ਪਹੁੰਚੇ। ਇਸ ਤੋਂ ਇਲਾਵਾ ਖ਼ਾਨ ਸਾਹਿਬ ਤੇ ਦਵਿੰਦਰ ਦਿਆਲਪੁਰੀ ਵੀ ਗਾਇਕ ਦਿਲਜਾਨ ਦੇ ਅੰਤਿਮ ਦਰਸ਼ਨਾਂ ਲਈ ਸ਼ਮਸ਼ਾਨ ਘਾਟ 'ਚ ਪਹੁੰਚੇ। ਇਸ ਦੌਰਾਨ ਦਵਿੰਦਰ ਦਿਆਲਪੁਰੀ ਨੇ ਸ਼ਮਸ਼ਾਨ ਘਾਟ 'ਚ ਮੋਹਰੇ ਹੋ ਕੇ ਦਿਲਜਾਨ ਦੇ ਅੰਤਿਮ ਸੰਸਕਾਰ ਦੌਰਾਨ ਕਈ ਰਸਮਾਂ ਨਿਭਾਈਆਂ।

ਦੱਸ ਦਈਏ ਕਿ 31 ਸਾਲਾਂ ਦਿਲਜਾਨ ਦੀ ਵੱਡੀ ਪਛਾਣ ਪੰਜਾਬ ਦੇ ਅਤੇ ਨੈਸ਼ਨਲ ਲੈਵਲ ਦੇ ਰਿਐਲਿਟੀ ਸ਼ੋਅ ਤੋਂ ਬਣੀ ਸੀ। ਦਿਲਜਾਨ ਨੇ ਇੰਗਲੈਂਡ, ਅਮਰੀਕਾ, ਕਤਰ, ਦੁਬਈ ਅਤੇ ਅਫਰੀਕਾ ਸਮੇਤ ਕਈ ਦੇਸ਼ਾਂ 'ਚ ਸ਼ੋਅ ਲਗਾਏ ਸਨ। ਉਨ੍ਹਾਂ ਨੇ ਸੰਗੀਤ ਲਈ ਜੋ ਕੁਰਬਾਨੀ ਦਿੱਤੀ, ਇਸ ਤੋਂ ਵਧੀਆ ਉਦਾਹਰਨ ਨਹੀਂ ਹੋ ਸਕਦੀ।

PunjabKesari

ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਬਲਦੇਵ ਕੁਮਾਰ ਦੇ ਘਰ ਹੋਇਆ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਤਾ ਨੂੰ ਮਾਡਾਰ ਕਰਤਾਰਪੁਰੀ ਦੇ ਨਾਮ ਨਾਲ ਜਾਣਦੇ ਹਨ। ਇਸ ਤਰ੍ਹਾਂ ਦਿਲਜਾਨ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਗਾਇਕੀ ਨਾਲ ਨਾਅਤਾ ਜੋੜ ਲਿਆ ਸੀ।

PunjabKesari 


sunita

Content Editor

Related News