ਗੋਆ ''ਚ ਮਜ਼ੇ ਲੈਣ ਗਏ ਸੀ ਪੰਜਾਬੀ ਮੁੰਡੇ! ਦੇਹ ਵਪਾਰ ਵਾਲੀਆਂ ਕੁੜੀਆਂ ਨੇ ਕਰ ''ਤਾ ਕਾਂਡ
Monday, Sep 02, 2024 - 08:25 AM (IST)
ਪਣਜੀ (ਭਾਸ਼ਾ)- ਪੰਜਾਬ ਤੋਂ ਗੋਆ ਘੁੰਮਣ ਗਏ ਦੋਸਤ ਉੱਥੇ ਜਾ ਕੇ ਮੁਸੀਬਤ ਵਿਚ ਫੱਸ ਗਈ। ਉਨ੍ਹਾਂ ਨੂੰ 2 ਔਰਤਾਂ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਬਣ ਕੇ ਮਿਲੀਆਂ ਤੇ ਫ਼ਿਰ ਉਨ੍ਹਾਂ ਨੂੰ ਜਬਰ-ਜ਼ਿਨਾਹ ਦੇ ਕੇਸ ਵਿਚ ਫਸਾਉਣ ਦੀ ਧਮਕੀ ਦੇਣ ਲੱਗ ਪਈਆਂ। ਦੋਹਾਂ ਨੇ ਆਪਣੇ 1 ਸਾਥੀ ਨਾਲ ਰਲ਼ ਕੇ ਪੰਜਾਬੀ ਮੁੰਡਿਆਂ ਤੋਂ 20 ਹਜ਼ਾਰ ਰੁਪਏ ਵੀ ਲੈ ਲਏ। ਪੁਲਸ ਵੱਲੋਂ ਦੋਹਾਂ ਔਰਤਾਂ ਅਤੇ ਉਨ੍ਹਾਂ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਆ ਦੇ ਪੋਰਵੋਰਿਮ ’ਚ ਪੰਜਾਬ ਦੇ ਇਕ ਸੈਲਾਨੀ ਤੋਂ ਪੈਸੇ ਵਸੂਲਣ ਦੇ ਦੋਸ਼ ਹੇਠ 2 ਔਰਤਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਮੁਲਜ਼ਮਾਂ ਦੀ ਪਛਾਣ ਮੁੰਬਈ ਵਾਸੀ ਬਬੀਤਾ ਰਮੇਸ਼ ਉਪਾਧਿਆਏ, ਪੱਛਮੀ ਬੰਗਾਲ ਵਾਸੀ ਸੁਤਪਾ ਬੈਨਰਜੀ ਤੇ ਸਥਾਨਕ ਵਾਸੀ ਦੀਪਕ ਸਲਗਾਂਵਕਰ ਵਜੋਂ ਕੀਤੀ ਹੈ। ਤਿੰਨਾਂ ਨੂੰ ਸਾਗਰ ਅੰਸਾਰੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਤੇ ਉਸ ਦੇ ਦੋਸਤ ਨੂੰ 30 ਅਗਸਤ ਨੂੰ ਮੁਲਜ਼ਮਾਂ ਦੇ ਬੈਂਕ ਖਾਤਿਆਂ ’ਚ 20,000 ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸਿਰਫ਼ਿਰੇ ਆਸ਼ਿਕ ਦਾ ਕਾਰਾ! ਪ੍ਰੇਮਿਕਾ ਨੂੰ ਘਰ ਬੁਲਾ ਕੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ
ਅਧਿਕਾਰੀ ਨੇ ਕਿਹਾ ਕਿ ਅਸੀਂ ਕੈਲੰਗੁਟ ’ਚ ਸਲਗਾਂਵਕਰ ਵੱਲੋਂ ਵਰਤੀ ਗਈ ਕਾਰ ਦਾ ਪਿੱਛਾ ਕੀਤਾ ਤੇ ਬਾਅਦ ’ਚ ਅੰਜੁਨਾ ਤੋਂ 2 ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਦੋਵੇਂ ਔਰਤਾਂ ਅੰਸਾਰੀ ਨੂੰ ਦੇਹ ਵਪਾਰ ਦੇ ਧੰਦੇ ਦੇ ਮੈਂਬਰ ਵਜੋਂ ਮਿਲੀਆਂ ਤੇ ਫਿਰ ਜਬਰ-ਜ਼ਿਨਾਹ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਪੈਸੇ ਵਸੂਲੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8