ਪੰਜਾਬ ਯੂਥ ਕਾਂਗਰਸ ਨੇ ਫੂਕਿਆ ਮੋਦੀ ਦਾ ਪੁਤਲਾ

Monday, Jun 12, 2017 - 04:33 AM (IST)

ਪੰਜਾਬ ਯੂਥ ਕਾਂਗਰਸ ਨੇ ਫੂਕਿਆ ਮੋਦੀ ਦਾ ਪੁਤਲਾ

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਯੂਥ ਕਾਂਗਰਸ ਵੱਲੋਂ ਅੱਜ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੇ ਵਿਰੁੱਧ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਲੋਕ ਸਭਾ ਖੇਤਰ ਹੁਸ਼ਿਆਰਪੁਰ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰੋਹਿਤ ਜੋਸ਼ੀ ਦੀ ਅਗਵਾਈ 'ਚ ਆਯੋਜਿਤ ਰਾਜ ਪੱਧਰੀ ਰੋਸ ਪ੍ਰਦਰਸ਼ਨ 'ਚ ਅਖਿਲ ਭਾਰਤੀ ਯੁਵਾ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਮੁਖੀ ਡਾ. ਰਾਜਿੰਦਰ ਮੁੰਡ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਯੂਥ ਵਰਕਰਾਂ ਨੇ ਕਿਸਾਨ ਵਿਰੋਧੀ ਨਰਿੰਦਰ ਮੋਦੀ, ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਆਪਣੇ ਸੰਬੋਧਨ 'ਚ ਡਾ. ਰਜਿੰਦਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਭਾਜਪਾ ਦੇ ਰਾਜ 'ਚ ਕਿਸਾਨਾਂ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ 'ਚ ਸ਼ਿਵ ਰਾਜ ਚੌਹਾਨ ਹਾਲਾਤ 'ਤੇ ਕਾਬੂ ਪਾਉਣ 'ਚ ਅਸਫ਼ਲ ਰਹਿਣ 'ਤੇ ਭੁੱਖ ਹੜਤਾਲ ਦਾ ਡਰਾਮਾ ਕਰ ਰਹੇ ਹਨ। 
ਇਸ ਮੌਕੇ ਰਾਜੀਵ ਰਾਣਾ ਪ੍ਰਧਾਨ ਲੁਧਿਆਣਾ, ਸੁਖਵਿੰਦਰ ਸਿੰਘ ਜਨਰਲ ਸਕੱਤਰ, ਸੰਦੀਪ ਅਹਿਰ, ਮੇਜਰ ਸਿੰਘ, ਸੌਰਭ ਖੁੱਲ੍ਹਰ, ਹਰਜਿੰਦਰ ਕੌਰ ਪ੍ਰਧਾਨ ਚੱਬੇਵਾਲ, ਨਵਪ੍ਰੀਤ ਰਹਿਲ, ਸਾਬੀ, ਕੁਲਵੰਤ ਪਵਾਰ, ਹਿਤੇਸ਼ ਪਰਾਸ਼ਰ, ਰਾਜਾ ਦਸੂਹਾ, ਹਰਜੋਤ ਸੰਘਾ ਆਦਿ ਹਾਜ਼ਰ ਸਨ।


Related News