ਪੰਜਾਬ ਦੇ ਹੋਟਲ ''ਚ ਮੁੰਡਾ ਕੁੜੀ ਨਾਲ ਟੱਪ ਗਿਆ ਬੇਸ਼ਰਮੀ ਦੀਆਂ ਹੱਦਾਂ, ਦਮ ਤੋੜ ਗਈ ਕੁੜੀ
Saturday, Nov 30, 2024 - 06:55 PM (IST)
ਰਾਹੋਂ (ਪ੍ਰਭਾਕਰ) : ਇਕ ਨੌਜਵਾਨ ਵਲੋਂ ਕੁੜੀ ਨੂੰ ਵਰਗਲਾ ਕੇ ਹੋਟਲ ਵਿਚ ਬੁਲਾ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਗਏ ਜਿਸ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ। ਲੜਕੀ ਦੀ ਮੌਤ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਰਾਤ 10 ਵਜੇ ਦੇ ਕਰੀਬ ਬੱਸ ਅੱਡਾ ਰਾਹੋਂ ਵਿਖੇ ਚੱਕਾ ਜਾਮ ਕਰਕੇ ਧਰਨਾ ਦਿੱਤਾ। ਇਸ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਰਾਜ ਕੁਮਾਰ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਦੀ ਗੱਲ ਸੁਣ ਕੇ ਪਹਿਲਾ ਉਨ੍ਹਾਂ ਨੂੰ ਪੁਲਸ ਥਾਣਾ ਰਾਹੋਂ ਵਿਖੇ ਬੁਲਾਇਆ ਤੇ ਧਰਨਾ ਖ਼ਤਮ ਕਰਨ ਲਈ ਕਿਹਾ। ਡੀ. ਐੱਸ. ਪੀ. ਰਾਜ ਕੁਮਾਰ ਤੇ ਇੰਸਪੈਕਟਰ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੀ 19 ਸਾਲ ਧੀ ਜੋ ਦਸਵੀਂ ਜਮਾਤ ਪਾਸ ਸੀ ਅਤੇ ਬਿਊਟੀ ਪਾਰਲਰ ਵਿਖੇ ਕੰਮ ਸਿੱਖਣ ਜਾਂਦੀ ਸੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਅਸਥੀਆਂ ਚੁਗਣ ਗਏ ਨੌਜਵਾਨ ਦਾ ਸ਼ਮਸ਼ਾਨਘਾਟ 'ਚ ਕਤਲ
ਕੱਲ ਜਦੋਂ ਸ਼ਾਮ ਨੂੰ ਉਹ ਘਰ ਵਾਪਸ ਨਾ ਆਈ ਤਾਂ ਪਰਿਵਾਰ ਨੇ ਉਸ ਦੇ ਮੋਬਾਈਲ ’ਤੇ ਫੋਨ ਕੀਤਾ ਤਾਂ ਰਾਹੋਂ ਤੋਂ ਇਕ ਔਰਤ ਨੇ ਫੋਨ ਚੁੱਕਿਆ ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੀ ਲੜਕੀ ਬੇਹੋਸ਼ ਹੋ ਗਈ ਹੈ ਜਿਸ ਨੂੰ ਸੈਣੀ ਹਸਪਤਾਲ ਰਾਹੋਂ ਲੈ ਕੇ ਚੱਲੇ ਹਾਂ ਤੁਸੀਂ ਸੈਣੀ ਹਸਪਤਾਲ ਵਿਖੇ ਆ ਜਾਓ। ਜਦੋਂ ਅਸੀਂ ਉਥੇ ਪਹੁੰਚੇ ਤਾਂ ਉੱਥੇ ਕੋਈ ਵੀ ਨਹੀਂ ਸੀ। ਇੰਨੇ ਨੂੰ ਉਥੇ ਭਜਨ ਕੌਰ ਆ ਗਈ ਜੋ ਪਰਿਵਾਰਕ ਮੈਂਬਰਾਂ ਨੂੰ ਆਪਣੇ ਘਰ ਫਿਲੌਰ ਰੋਡ ਰਾਹੋਂ ਵਿਖੇ ਲੈ ਗਈ ਜਿੱਥੇ ਪਰਿਵਾਰ ਨੇ ਦੇਖਿਆ ਉਸ ਦੇ ਘਰ ਦੇ ਅੰਦਰ ਬਰਾਂਡੇ ਵਿਚ ਮੰਜੇ ’ਤੇ ਉਨ੍ਹਾਂ ਦੀ ਧੀ ਪਈ ਸੀ। ਜਦੋਂ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਦੌੜੇਗੀ ਬੁਲੇਟ ਟਰੇਨ, 186 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ, ਪੰਜ ਗੁਣਾ ਵੱਧ ਮਿਲੇਗਾ ਭਾਅ
ਪਰਿਵਾਰ ਨੇ ਆਸ-ਪਾਸ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਭੈਣ ਨੂੰ ਭਜਨੋ ਦਾ ਪੋਤਰਾ ਲਵਪ੍ਰੀਤ ਉਰਫ ਲਵ ਪੁੱਤਰ ਹਰਨੇਕ ਸਿੰਘ ਬਾਸੀ ਫਿਲੌਰ ਰੋਡ ਰਾਹੋਂ ਆਪਣੇ ਕੋਲ ਵਰਗਲਾ ਕੇ ਬੁਲਾਇਆ ਸੀ ਜੋ ਉਸ ਭੈਣ ਨੂੰ 59,11 ਨਾਮ ਦੇ ਹੋਟਲ ਮਾਛੀਵਾੜਾ ਰੋਡ ਰਾਹੋਂ ਵਿਖੇ ਲੈ ਗਿਆ ਸੀ। ਜਿੱਥੇ ਉਸ ਨੇ ਲੜਕੀ ਦੀ ਮਰਜ਼ੀ ਤੋਂ ਬਿਨਾਂ ਧੱਕੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਜਿਸ ਕਾਰਨ ਲੜਕੀ ਬੇਹੋਸ਼ ਹੋ ਗਈ, ਜਿਸ ਨੂੰ ਹੋਟਲ ਦਾ ਮਾਲਕ ਅਤੇ ਲਵਪ੍ਰੀਤ ਉਰਫ ਲਵ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਘਰ ਲੈ ਆਇਆ।
ਇਹ ਵੀ ਪੜ੍ਹੋ : ਜਲੰਧਰੋਂ-ਮੋਗਾ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ
ਪਰਿਵਾਰ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਧੀ ਦੀ ਮੌਤ ਲਵਪ੍ਰੀਤ ਵੱਲੋਂ ਉਸ ਨਾਲ ਜਬਰ ਜ਼ਨਾਹ ਕਰਨ ਤੋਂ ਬਾਅਦ ਹੋਈ ਹੈ। ਮੌਤ ਹੋਣ ’ਤੇ ਬਾਅਦ ਵਿਚ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ਮੁਲਜ਼ਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀ.ਐੱਸ.ਪੀ. ਰਾਜ ਕੁਮਾਰ ਅਤੇ ਇੰਸਪੈਕਟਰ ਜਰਨੈਲ ਸਿੰਘ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਬਿਆਨਾਂ ’ਤੇ ਤਿੰਨਾਂ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਚ ਪੁਲਸ ਥਾਣੇ ਦੇ ਬਾਹਰ ਜ਼ਬਰਦਸਤ ਧਮਾਕਾ, ਪੂਰਾ ਇਲਾਕਾ ਕੰਬਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e