Punjab Wrap Up : ਪੜ੍ਹੋ 15 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

03/15/2020 6:18:45 PM

 

ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਦੇ ਚੱਲਦੇ ਭਾਰਤ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਨ ਦੇ ਫੈਸਲੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਮਤੀ ਪ੍ਰਗਟਾਈ ਹੈ।ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਵੱਡਾ ਫੈਸਲਾ ਲੈਂਦਿਆ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ 'ਤੇ ਤੌਰ 'ਤੇ ਬੰਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 

ਕੋਰੋਨਾ ਕਾਰਨ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਨ ਦੇ ਫੈਸਲੇ 'ਤੇ ਜਥੇਦਾਰ ਦਾ ਵੱਡਾ ਬਿਆਨ 
 ਕੋਰੋਨਾ ਵਾਇਰਸ ਦੇ ਚੱਲਦੇ ਭਾਰਤ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਨ ਦੇ ਫੈਸਲੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਮਤੀ ਪ੍ਰਗਟਾਈ ਹੈ। 

ਕੋਰੋਨਾ ਵਾਇਰਸ ਕਾਰਨ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ ਤੌਰ 'ਤੇ ਬੰਦ
 ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਵੱਡਾ ਫੈਸਲਾ ਲੈਂਦਿਆ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ 'ਤੇ ਤੌਰ 'ਤੇ ਬੰਦ ਕਰ ਦਿੱਤਾ ਹੈ।

ਮੋਗਾ ਦੇ ਨੌਜਵਾਨ ਨੇ ਆਪਣੇ ਅਨੋਖੇ ਹੁਨਰ ਸਦਕਾ ਗਿੰਨੀਜ਼ ਬੁੱਕ ’ਚ ਦਰਜ ਕਰਵਾਇਆ ਨਾਂ  
ਜੇਕਰ ਲਗਨ ਅਤੇ  ਜਜ਼ਬਾ ਹੋਵੇ ਤਾਂ ਕੋਈ ਵੀ ਇਨਸਾਨ ਕੁਝ ਵੀ ਕਰ ਸਕਦਾ ਹੈ। ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਬੱਦੂਵਾਲ ਦੇ ਨੌਜਵਾਨ ਨੇ। 

ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਫਸਾਨਾ ਖਾਨ ਤੇ ਖੁਦਾ ਬਖਸ਼ ਨੇ ਸੁਣਾਏ ਗੀਤ, ਵੀਡੀਓ ਵਾਇਰਲ
ਸੋਨੀ ਟੀ.ਵੀ. ਦੇ ਬਹੁ ਚਰਚਿਤ ਟੇਲੇਂਟ ਸ਼ੌਅ 'ਇੰਡੀਅਨ ਆਇਡਲ-2017' ਦਾ ਫਾਇਨਲਸਟ ਰਹਿ ਚੁੱਕਾ ਪਿੰਡ ਬਾਦਲ ਦਾ 'ਖੁਦਾ ਬਖਸ਼' ਭਾਵੇਂ ਖਿਤਾਬ ਜਿੱਤ ਨਹੀਂ ਸਕਿਆ ਪਰ ਉਹ ਆਪਣੀ ਗਾਇਕੀ ਦੇ ਸਦਕਾ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। 

ਕ੍ਰਾਈਮ ਰੇਟ 'ਚ ਸਭ ਤੋਂ ਅੱਗੇ ਪੰਜਾਬ, ਤੋੜੇ ਪੰਜ ਸਾਲਾਂ ਦੇ ਰਿਕਾਰਡ
ਪੰਜਾਬ 'ਚ ਦਿਨ ਪ੍ਰਤੀ ਦਿਨ ਕ੍ਰਾਈਮ ਰੇਟ ਵਧਦਾ ਜਾ ਰਿਹਾ ਹੈ, ਜਿਸ 'ਤੇ ਕਾਬੂ ਪਾਉਣ 'ਚ ਪੰਜਾਬ ਪੁਲਸ ਪੂਰੀ ਤਰ੍ਹਾਂ ਨਾਕਾਮ ਰਹੀ ਹੈ। 

ਭਤੀਜੀ ਦੇ ਸਹੁਰੇ ਘਰ ਰਾਜ਼ੀਨਾਮਾ ਕਰਵਾਉਣ ਗਏ ਵਿਅਕਤੀ ਦਾ ਕਤਲ
ਕਸਬਾ ਫੂਲ ਟਾਊਨ ਵਿਖੇ ਸਮਝੌਤਾ ਕਰਵਾਉਣ ਗਏ ਲੜਕੀ ਦੇ ਪੇਕਿਆਂ 'ਤੇ ਲੜਕੇ ਵਾਲਿਆਂ ਵੱਲੋਂ ਹਮਲਾ ਕਰ ਕੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, 

ਮਲੇਸ਼ੀਆ ਤੋਂ ਆ ਰਹੇ ਗੁਰਦਾਸਪੁਰ ਦੇ ਵਿਅਕਤੀ ਦੀ ਫਲਾਈਟ 'ਚ ਮੌਤ  
ਏਅਰ ਏਸ਼ੀਆ ਦੀ ਫਲਾਈਟ ਰਾਹੀਂ ਮਲੇਸ਼ੀਆ ਤੋਂ ਆਉਣ ਵਾਲੇ ਗੁਰਦਾਸਪੁਰ ਵਾਸੀ ਹਾਕਮ ਸਿੰਘ (40) ਦੀ ਫਲਾਈਟ 'ਚ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ ਜਵਾਨ ਦੀ ਅਚਾਨਕ ਹੋਈ ਮੌਤ
ਜਨਾਲਾ 'ਚ ਸਥਿਤ ਬੀ.ਐੱਸ.ਐੱਫ 32 ਬਟਾਲੀਅਨ ਦੇ ਹੈੱਡ ਕੁਆਰਟਰ ਦੇ ਬਾਹਰ ਗੇਟ 'ਤੇ ਡਿਊਟੀ ਕਰ ਰਹੇ ਇਕ ਜਵਾਨ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ, ਕੱਲਯੁਗੀ ਪਿਓ 2 ਸਾਲ ਤੱਕ ਧੀ ਨੂੰ ਬਣਾਉਂਦਾ ਰਿਹੈ ਹਵਸ ਦਾ ਸ਼ਿਕਾਰ
ਨਵਾਂਸ਼ਹਿਰ ’ਚ ਇਕ ਕੱਲ੍ਹਯੁਗੀ ਪਿਤਾ ਵਲੋਂ ਸ਼ਰਮ ਦੀਆਂ ਸਾਰੀਆਂ ਹੱਦਾ ਪਾਰ ਕਰਦੇ ਹੋਏ ਆਪਣੀ ਹੀ ਕੁੜੀ ਨੂੰ ਪਿਛਲੇ 2 ਸਾਲਾਂ ਤੋਂ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਮ੍ਹਣੇ ਆਇਆ ਹੈ। 

ਇਤਿਹਾਸ ਦੀ ਡਾਇਰੀ : ਅੱਜ ਦੇ ਹੀ ਦਿਨ ਅਧਿਕਾਰਿਕ ਤੌਰ 'ਤੇ ਹੋਈ ਸੀ ਕ੍ਰਿਕੇਟ ਦੀ ਸ਼ੁਰੂਆਤ (ਵੀਡੀਓ)
ਟੀਵੀ ’ਤੇ ਚੱਲ ਰਹੇ ਪ੍ਰੋਗਰਾਮ ਇਤਿਹਾਸ ਦੀ ਡਾਇਰੀ ’ਚ ਅੱਜ ਅਸੀਂ ਜਿਸ ਐਪੀਸੋਡ ’ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਕ੍ਰਿਕੇਟ ਪ੍ਰੇਮੀਆਂ ਲਈ ਬਹੁਤ ਜ਼ਿਆਦਾ ਖਾਸ ਹੈ। 


rajwinder kaur

Content Editor

Related News