Punjab Wrap Up : ਪੜ੍ਹੋ 11 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
Wednesday, Mar 11, 2020 - 06:10 PM (IST)
ਜਲੰਧਰ (ਵੈੱਬ ਡੈਸਕ) : ਆਸਟ੍ਰੇਲੀਆ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਮਿਲਣ ਗਏ ਪੰਜਾਬੀ ਨੌਜਵਾਨ ਸਮੇਤ ਉੱਥੇ ਰਹਿੰਦੇ ਉਸ ਦੇ ਚਾਚਾ-ਚਾਚੀ ਦੀ ਇਕ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਜਦੋਂਕਿ ਇਕ ਮਾਸੂਮ ਬੱਚੇ ਸਣੇ ਦੋ ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਗੂੰਗੀ-ਬੋਲੀ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਕੇ ਦੋਸ਼ੀ ਨੇ ਉਸ ਦਾ ਗਲਾ ਦਬਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਸ ਨੇ ਘਟਨਾ ਦਾ ਪਤਾ ਚੱਲਦੇ ਹੀ 5 ਘੰਟੇ 'ਚ ਹੀ ਦੋਸ਼ੀ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ, ਜੋ ਨਾਬਾਲਗ ਦਾ ਗੁਆਂਢੀ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਮੈਲਬੋਰਨ 'ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸਣੇ ਦੋ ਰਿਸ਼ਤੇਦਾਰਾਂ ਦੀ ਮੌਤ
ਆਸਟ੍ਰੇਲੀਆ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਮਿਲਣ ਗਏ ਪੰਜਾਬੀ ਨੌਜਵਾਨ ਸਮੇਤ ਉੱਥੇ ਰਹਿੰਦੇ ਉਸ ਦੇ ਚਾਚਾ-ਚਾਚੀ ਦੀ ਇਕ ਦਰਦਨਾਕ ਹਾਦਸੇ 'ਚ ਮੌਤ ਹੋ ਗਈ।
ਫਿਲੌਰ : ਖੇਤਾਂ 'ਚੋਂ ਨਾਬਾਲਗ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਹੱਲ, ਪੁਲਸ ਨੇ ਕੀਤਾ ਖੁਲਾਸਾ
ਗੂੰਗੀ-ਬੋਲੀ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਕੇ ਦੋਸ਼ੀ ਨੇ ਉਸ ਦਾ ਗਲਾ ਦਬਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਸ ਨੇ ਘਟਨਾ ਦਾ ਪਤਾ ਚੱਲਦੇ ਹੀ 5 ਘੰਟੇ 'ਚ ਹੀ ਦੋਸ਼ੀ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ, ਜੋ ਨਾਬਾਲਗ ਦਾ ਗੁਆਂਢੀ ਸੀ।
ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ
ਅੰਮ੍ਰਿਤਸਰ ਦੇ ਅੰਤਰਾਰਾਸ਼ਟਰੀ ਰਾਜਾਸਾਂਸੀ ਹਵਾਈ 'ਤੇ ਕੋਰੋਨਾ ਵਾਇਰਸ ਦੇ ਲੱਛਣ ਦੇ ਚੱਲਦੇ ਦੁਬਈ ਤੋਂ ਆਏ ਇਕ ਵਿਅਕਤੀ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।
ਇਸ਼ਕ 'ਚ ਅੰਨ੍ਹੀ ਪਤਨੀ ਦੀ ਕਰਤੂਤ, ਸਾਥੀਆਂ ਨਾਲ ਮਿਲ ਕੇ ਉਜਾੜਿਆ ਆਪਣਾ ਸੁਹਾਗ
ਭੀਖੀ ਨੇੜੇ ਪਿੰਡ ਬੋੜਾਵਾਲ ਵਿਖੇ ਇਸ਼ਕ 'ਚ ਅੰਨ੍ਹੀ ਪਤਨੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇੰਝ ਸਿਆਸਤ 'ਚ ਆਏ ਸੀ ਕੈਪਟਨ ਅਮਰਿੰਦਰ ਸਿੰਘ, ਛੱਡੀ ਸੀ ਫੌਜ ਦੀ ਨੌਕਰੀ
ਦੂਜੀ ਵਾਰ ਮੁੱਖ ਮੰਤਰੀ ਦੇ ਤੌਰ 'ਤੇ ਪੰਜਾਬ ਦੇ ਕਮਾਨ ਸਾਂਭਣ ਵਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਆਪਣਾ 78ਵਾਂ ਜਨਮ ਦਿਨ ਮਨਾ ਰਹੇ ਹਨ।
ਚੰਡੀਗੜ੍ਹ : 12 ਸਾਲਾਂ ਦੀ ਬੱਚੀ 'ਤੇ 'ਪਿਟਬੁੱਲ' ਦਾ ਕਹਿਰ, ਇਲਾਜ ਦੌਰਾਨ ਦੂਜੀ ਵਾਰ ਵੱਢਿਆ
ਕੁੱਤਿਆਂ ਦੀ ਖਤਰਨਾਕ ਮੰਨੀ ਜਾਣ ਵਾਲੀ ਨਸਲ 'ਪਿਟਬੁੱਲ' ਨੂੰ ਦੇਖ ਕੇ ਹਰ ਕੋਈ ਸਹਿਮ ਜਾਂਦਾ ਹੈ ਕਿਉਂਕਿ ਇਸ ਨਸਲ ਦੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ 'ਚ ਰਹਿੰਦੇ ਹਨ।
'ਕੋਰੋਨਾ ਵਾਇਰਸ' ਨੇ ਪਾਇਆ ਅੜਿੱਕਾ, ਟੁੱਟਿਆ ਪੰਜਾਬੀ ਨੌਜਵਾਨ ਦਾ ਖਾਸ ਸੁਪਨਾ
ਪੂਰੀ ਦੁਨੀਆ 'ਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਵੱਡੀ ਗਿਣਤੀ 'ਚ ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਪਿੰਡ ਦਾ ਵਿਕਾਸ ਤਾਂ ਅਪਣਾਓ ਇਸ ਪੰਚਾਇਤ ਦੇ ਮਤੇ (ਵੀਡੀਓ)
ਅੱਜ ਪੰਜਾਬ ਦਾ ਲਗਭਗ ਹਰ ਕਿਸਾਨ ਕਰਜ਼ੇ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਉਸਦੀ ਆਰਥਿਕ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ।