Punjab Wrap Up : ਪੜ੍ਹੋ 10 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
Tuesday, Mar 10, 2020 - 05:56 PM (IST)
ਜਲੰਧਰ (ਵੈੱਬ ਡੈਸਕ) : ਪਿਛਲੇ ਸਮੇਂ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਮੁਖੀ ਦਮਦਮੀ ਟਕਸਾਲ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਿਚਾਲੇ ਚੱਲ ਰਿਹਾ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਜਾਣ ਦੇ ਦਿੱਤੇ ਬਿਆਨ ਤੋਂ ਬਾਅਦ ਅੱਜ ਭਾਈ ਅਮਰੀਕ ਸਿੰਘ ਅਜਨਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਜਾ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਵਿਚਾਰ ਚਰਚਾ ਕਰਨ ਦੀ ਗੱਲ ਆਖੀ ਹੈ। ਦੂਜੇ ਪਾਸੇ ਅੱਜਕਲ ਟਿਕ-ਟਾਕ ਦੇ ਦਿਵਾਨੇ ਨੌਜਵਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਵੀਡੀਓ ਬਣਾ ਰਹੇ ਹਨ ਅਤੇ ਟਿਕ-ਟਾਕ 'ਤੇ ਪੋਸਟ ਕਰ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਪਾ ਕੇ ਇਨ੍ਹਾਂ ਦਿਨਾਂ 'ਚ ਨੌਜਵਾਨ ਮਸ਼ਹੂਰ ਹੋਣਾ ਚਾਹੁੰਦੇ ਹਨ। ਕਈ ਵਾਰ ਨੌਜਵਾਨ ਵੀਡੀਓ ਬਣਾਉਣ ਦੇ ਚੱਕਰ ਵਿਚ ਅਜਿਹੇ ਹੱਦ ਤਕ ਚਲੇ ਜਾਂਦੇ ਹਨ ਜਿਹੜੀਆਂ ਉਨ੍ਹਾਂ ਲਈ ਜਾਨ ਦਾ ਖੋਹ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਦੀ ਘਟਨਾ ਮੋਗਾ-ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਘੱਲਖੁਰਦ ਦੀ ਨਹਿਰ 'ਤੇ ਵਾਪਰੀ। ਜਿੱਥੇ ਇਕ 18 ਸਾਲ ਦਾ ਲੜਕਾ ਦੀਪਕ ਕੁਮਾਰ ਪੁੱਤਰ ਰਾਮਨਾਥ ਨਿਵਾਸੀ ਪਿੰਡ ਛੋਟੀ ਮੀਨੀਆਂ ਨੇ ਆਪਣੇ ਦੋਸਤ ਤੋਂ ਕੈਮਰਾ ਆਨ ਕਰਵਾ ਕੇ ਕਿਹਾ ਕਿ ਉਹ ਪਾਣੀ 'ਚ ਛਾਲ ਮਾਰੇਗਾ ਅਤੇ ਤੁਸੀਂ ਉਸ ਦੀ ਵੀਡੀਓ ਬਣਾਉਣਾ, ਫਿਰ ਇਸ ਨੂੰ ਪੋਸਟ ਕਰਾਂਗੇ, ਜਿਸ ਨਾਲ ਉਸ ਦੀ ਗਰਲਫਰੈਂਡ ਇੰਪ੍ਰੈੱਸ ਹੋਵੇਗੀ, ਜਦੋਂ ਦੀਪਕ ਨੇ ਨਹਿਰ 'ਚ ਛਾਲ ਮਾਰੀ ਤਾਂ ਪਾਣੀ ਦੇ ਥੱਲੇ ਪਿਆ ਪੱਥਰ ਉਸ ਦੇ ਸਿਰ 'ਚ ਵੱਜ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਢੱਡਰੀਆਂਵਾਲਿਆਂ ਨਾਲ ਪ੍ਰਮੇਸ਼ਵਰ ਦੁਆਰ ਜਾ ਕੇ ਵਿਚਾਰ ਕਰਨਗੇ ਭਾਈ ਅਜਨਾਲਾ
ਪਿਛਲੇ ਸਮੇਂ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਮੁਖੀ ਦਮਦਮੀ ਟਕਸਾਲ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਿਚਾਲੇ ਚੱਲ ਰਿਹਾ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ।
ਟਿਕ-ਟਾਕ 'ਤੇ ਗਰਲਫਰੈਂਡ ਨੂੰ ਇੰਪ੍ਰੈੱਸ ਕਰਨ ਲਈ ਨਹਿਰ 'ਚ ਮਾਰੀ ਛਾਲ, ਗਵਾ ਬੈਠਾ ਜਾਨ
ਅੱਜਕਲ ਟਿਕ-ਟਾਕ ਦੇ ਦਿਵਾਨੇ ਨੌਜਵਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਵੀਡੀਓ ਬਣਾ ਰਹੇ ਹਨ ਅਤੇ ਟਿਕ-ਟਾਕ 'ਤੇ ਪੋਸਟ ਕਰ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਪਾ ਕੇ ਇਨ੍ਹਾਂ ਦਿਨਾਂ 'ਚ ਨੌਜਵਾਨ ਮਸ਼ਹੂਰ ਹੋਣਾ ਚਾਹੁੰਦੇ ਹਨ।
ਅਕਾਲ ਤਖਤ ਸਾਹਿਬ ਤੋਂ ਕੱਢਿਆ ਗਿਆ ਇਤਿਹਾਸਕ ਨਗਰ ਕੀਰਤਨ, ਰੱਖਦਾ ਹੈ ਵਿਸ਼ੇਸ਼ ਮਹੱਤਤਾ
ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੱਲਾ ਮਹੱਲਾ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਤਿਹਾਸਕ ਨਗਰ ਕੀਰਤਨ ਕੱਢਿਆ ਗਿਆ।
ਪੁਲਸ ਨੇ ਨਾਭਾ ਜੇਲ ਤੋਂ ਗੈਂਗਸਟਰ ਨੀਟਾ ਦਿਓਲ ਅਤੇ ਟਾਈਗਰ ਨੂੰ ਲਿਆ ਹਿਰਾਸਤ 'ਚ
ਨਾਭਾ ਜੇਲ ਬ੍ਰੇਕ ਕਾਂਡ ਦੇ ਸਾਜ਼ਿਸ਼ਕਰਤਾ ਅਤੇ ਪ੍ਰਮੁੱਖ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੂੰ ਸੋਮਵਾਰ ਥਾਣਾ ਸਦਰ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ ਵਿਚ ਲੈ ਕੇ ਅਦਾਲਤ 'ਚ ਪੇਸ਼ ਕੀਤਾ।
ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਸੰਗਤ ਦਾ ਉਮੜਿਆ ਸੈਲਾਬ (ਤਸਵੀਰਾਂ)
ਹੋਲੇ-ਮਹੱਲੇ ਦੇ ਤੀਜੇ ਦਿਨ ਵੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰੌਣਕਾਂ ਲੱਗੀਆਂ ਹੋਈਆਂ ਹਨ।
ਹੋਲੀ 'ਤੇ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਕਹਿਰ ਬਣ ਕੇ ਆਈ ਤੇਜ਼ ਰਫਤਾਰ ਕਾਰ
ਹੋਲੀ ਦਾ ਤਿਉਹਾਰ ਇਕ ਪਰਿਵਾਰ ਲਈ ਮਾਤਮ ਬਣ ਕੇ ਆਇਆ। ਮਾਮਲਾ ਪਟਿਆਲਾ ਦਾ ਹੈ, ਜਿਥੇ ਸੜਕ ਦੁਰਘਟਨਾ ਵਿਚ ਸਕੂਟਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 3 ਹੋਰ ਜ਼ਖਮੀ ਦੱਸੇ ਜਾ ਰਹੇ ਹਨ।
ਪੰਜਾਬ 'ਚ ਫਿਰ ਵਿਗੜੇਗਾ ਮੌਸਮ, ਭਲਕੇ ਇਨ੍ਹਾਂ ਜ਼ਿਲਿਆਂ 'ਚ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ
ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿਚ ਇਸ ਵਾਰ ਮੌਸਮ ਵਾਰ-ਵਾਰ ਕਰਵਟ ਲੈ ਰਿਹਾ ਹੈ। ਇਕ-ਦੋ ਦਿਨ ਤਿੱਖੀ ਧੁੱਪ ਨਿਕਲਣ ਤੋਂ ਬਾਅਦ ਜਿਥੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋਣ ਲੱਗਦੀ ਹੈ, ਉਥੇ ਹੀ ਮੈਦਾਨੀ ਇਲਾਕਿਆਂ ਵਿਚ ਬਾਰਸ਼ ਨਾਲ ਗੜੇਮਾਰੀ ਹੋ ਰਹੀ ਹੈ।
ਹੋਲਾ-ਮਹੱਲਾ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਅਪੀਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਹੋਲੇ-ਮਹੱਲੇ ਅਤੇ ਹੋਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਵਧਾਈ ਦਿੱਤੀ ਹੈ।