Punjab Wrap Up: ਪੜ੍ਹੋ 9 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Monday, Mar 09, 2020 - 05:54 PM (IST)

Punjab Wrap Up: ਪੜ੍ਹੋ 9 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਨਕਲੀ ਨਿਰੰਕਾਰੀਆ ਕਿਹਾ ਗਿਆ ਹੈ, ਇਸ ਲਈ ਜਾਂ ਤਾਂ ਉਹ ਆਪਣੇ ਕਹੇ ਸ਼ਬਦ ਸਾਬਿਤ ਕਰਕੇ ਦਿਖਾਉਣ ਨਹੀਂ ਤਾਂ ਉਹ ਲਾਈਵ ਚੈਨਲਾਂ ਦੀਆਂ ਵੈਨਾਂ ਲੈ ਕੇ ਜੱਥੇਦਾਰ ਦੇ ਘਰ ਤੱਕ ਪਹੁੰਚ ਜਾਣਗੇ ਅਤੇ ਜੋ ਇਸ ਸਬੰਧੀ ਚੈਨਲਾਂ 'ਤੇ ਸੰਵਾਦ ਹੋਵੇਗਾ ਉਹ ਸਾਰੀ ਦੁਨੀਆ ਦੇਖੇਗੀ। ਦੂਜੇ ਪਾਸੇ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਇਕ ਵਾਰ ਫਿਰ ਅਕਾਲੀ ਦਲ 'ਤੇ ਵੱਡਾ ਹਮਲਾ ਬੋਲਿਆ ਹੈ। ਘੁਬਾਇਆ ਨੇ ਕਿਹਾ ਕਿ ਅਕਾਲੀ ਦਲ ਵਲੋਂ ਜਿਹੜੀਆਂ ਰੈਲੀਆਂ ਰੱਦ ਕੀਤੀਆਂ ਗਈਆਂ ਹਨ, ਉਹ ਕੋਰੋਨਾ ਵਾਇਰਸ ਦਾ ਬਹਾਨਾ ਲਗਾਇਆ ਗਿਆ ਹੈ, ਅਸਲ 'ਚ ਕਰੋਨਾ ਵਾਇਰਸ ਬਾਦਲ ਪਰਿਵਾਰ 'ਚ ਆ ਚੁੱਕਾ ਹੈ ਜਿਸ ਕਾਰਣ ਅਕਾਲੀ ਦਲ ਦੇ ਸੀਨੀਅਰ ਆਗੂ ਰੋਜ਼ਾਨਾ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਢੱਡਰੀਆਂਵਾਲਿਆਂ ਦੀ ਜਥੇਦਾਰ ਨੂੰ ਚਿਤਾਵਨੀ, ਜੇ ਨਹੀਂ ਸੁਣੀ ਗੱਲ ਤਾਂ ਚੁੱਕਣਗੇ ਇਹ ਕਦਮ     
 ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਨਕਲੀ ਨਿਰੰਕਾਰੀਆ ਕਿਹਾ ਗਿਆ ਹੈ...

'ਬਾਦਲ ਪਰਿਵਾਰ 'ਚ ਆ ਚੁੱਕੈ ਕੋਰੋਨਾ ਵਾਇਰਸ, ਇਸੇ ਲਈ ਲੀਡਰ ਛੱਡ ਰਹੇ ਪਾਰਟੀ'
ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਇਕ ਵਾਰ ਫਿਰ ਅਕਾਲੀ ਦਲ 'ਤੇ ਵੱਡਾ ਹਮਲਾ ਬੋਲਿਆ ਹੈ। ਘੁਬਾਇਆ ਨੇ ਕਿਹਾ ਕਿ ਅਕਾਲੀ ਦਲ ਵਲੋਂ ਜਿਹੜੀਆਂ ਰੈਲੀਆਂ ਰੱਦ ਕੀਤੀਆਂ ਗਈਆਂ ਹਨ, ਉਹ ਕੋਰੋਨਾ ਵਾਇਰਸ ਦਾ ਬਹਾਨਾ ਲਗਾਇਆ ਗਿਆ ਹੈ, ਅਸਲ 'ਚ ਕਰੋਨਾ ਵਾਇਰਸ ਬਾਦਲ ਪਰਿਵਾਰ 'ਚ ਆ ਚੁੱਕਾ ਹੈ ਜਿਸ ਕਾਰਣ ਅਕਾਲੀ ਦਲ ਦੇ ਸੀਨੀਅਰ ਆਗੂ ਰੋਜ਼ਾਨਾ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ।  

ਅਧਿਆਪਕ ਲਾਠੀਚਾਰਜ 'ਤੇ ਬੋਲੇ ਮਾਨ, 'ਕੈਪਟਨ ਸਰਕਾਰ ਦਾ ਅੰਤ ਨਿਸ਼ਚਿਤ'     
 ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਟਿਆਲਾ ਵਿਖੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕਰਨ ਦੀ ਸਖ਼ਤ ਨਿਖ਼ੇਧੀ ਕੀਤੀ ਹੈ। 

ਸਿੱਖ ਨੇ ਬਣਾਇਆ ਵਿਸ਼ਵ ਰਿਕਾਰਡ, 'ਨਿਸ਼ਾਨ ਸਾਹਿਬ' ਨਾਲ ਕੀਤੀ ਸਕਾਈ ਡਾਈਵਿੰਗ     
 ਇਕ ਇਨਸਾਨ ਸੁਪਨੇ ਦੇਖਦਾ ਹੈ ਤਾਂ ਉਸ ਨੂੰ ਯਕੀਨਨ ਸੱਚ ਵੀ ਕਰ ਸਕਦਾ ਹੈ। ਅਜਿਹਾ ਹੀ ਹੈ ਇਹ ਸਿੱਖ, ਜਿਸ ਦਾ ਨਾਮ ਹੈ ਨਵਜੋਤ ਸਿੰਘ ਗੁਰਦੱਤ।

ਪਤੀ ਵੀ ਸ਼ਰਾਬੀ, ਪੁੱਤ ਵੀ ਨਸ਼ੇੜੀ, ਬੇਬੇ ਨੂੰ ਬਣਾ ਦਿੱਤਾ ਭਿਖਾਰੀ (ਵੀਡੀਓ)     
ਅਜੋਕੇ ਸਮੇਂ ’ਚ ਪੰਜਾਬ ਅੰਦਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਵੱਡੇ ਪੱਧਰ ’ਤੇ ਹੋ ਰਹੀ ਹੈ, ਜਿਸ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਹਨ। 

ਜੇ ਤੁਸੀਂ ਵੀ ਕਰਦੇ ਹੋ ਓ. ਐੱਲ. ਐਕਸ. ਦੀ ਵਰਤੋਂ ਤਾਂ ਜ਼ਰਾ ਸਾਵਧਾਨ, ਜ਼ਰੂਰ ਪੜ੍ਹੋ ਇਹ ਖਬਰ     
ਓ. ਐੱਲ. ਐਕਸ. 'ਤੇ ਫਰਨੀਚਰ ਖਰੀਦਣ ਦੇ ਬਹਾਨੇ ਨੌਜਵਾਨ ਨੇ ਬਿਜ਼ਨੈੱਸਮੈਨ ਦੇ ਵਟਸਐਪ 'ਤੇ ਪੇਅ ਟੀ. ਐੱਮ. ਦਾ ਕਿਊ. ਆਰ. ਕੋਡ ਭੇਜ ਕੇ 24,989 ਰੁਪਏ ਦੀ ਠੱਗੀ ਕਰ ਲਈ। 

ਕਪੂਰਥਲਾ: ਗੁਰਦੁਆਰੇ ਜਾ ਰਹੇ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ     
ਸੁਲਤਾਨਪੁਰ ਲੋਧੀ ਦੇ ਪਿੰਡ ਸੂਖੀਆ ਨੰਗਲ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਵੰਡ ਦੌਰਾਨ ਵਿਛੜੇ ਦੋ ਪਰਿਵਾਰ ਮਿਲੇ ਬਾਬੇ ਨਾਨਕ ਦੇ ਵਿਹੜੇ, ਰੋਕਿਆ ਨਾ ਰੁਕੇ ਹੰਝੂ (ਵੀਡੀਓ)     
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਜਿਥੇ ਸੰਗਤਾਂ ਨੂੰ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਥੇ ਹੀ ਵਿਛੜੇ ਹੋਏ ਲੋਕਾਂ ਨੂੰ ਮਿਲਾਉਣ ਦਾ ਵੀ ਸਬੱਬ ਬਣਦਾ ਹੋਇਆ ਨਜ਼ਰ ਆ ਰਿਹਾ ਹੈ।

ਪ੍ਰੇਮ ਸਬੰਧਾਂ ਕਾਰਣ ਪਿਤਾ ਨੇ ਕੱਢਿਆ ਘਰੋਂ ਬਾਹਰ ਫਿਰ ਪ੍ਰੇਮੀ ਨੇ ਵੀ ਹਵਸ ਮਿਟਾ ਕੇ ਛੱਡਿਆ     
 ਪ੍ਰੇਮ ਸਬੰਧਾਂ ਦਾ ਪਤਾ ਲੱਗਦੇ ਹੀ ਇਕ ਪਿਤਾ ਨੇ ਆਪਣੀ ਨਾਬਾਲਗ ਕੁੜੀ ਨੂੰ ਘਰੋਂ ਕੱਢ ਦਿੱਤਾ। ਨਾਬਾਲਗਾ ਆਪਣੇ ਪ੍ਰੇਮੀ ਨਾਲ ਉਸ ਦੇ ਘਰ ਰਹਿਣ ਲੱਗੀ।

ਹੁਸ਼ਿਆਰਪੁਰ: ਪੁਲਸ ਐਨਕਾਊਂਟਰ 'ਚ ਇਕ ਗੈਂਗਸਟਰ ਢੇਰ, ਦੂਜਾ ਗ੍ਰਿਫਤਾਰ (ਵੀਡੀਓ)     
ਮਾਹਿਲਪੁਰ ਨੇੜੇ ਉਸ ਸਮੇਂ ਮਾਹੌਲ ਤਣਾਅਪੁਰਨ ਹੋ ਗਿਆ ਜਦੋਂ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋ ਗਈ। ਇਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਦੇ ਮਾਰੇ ਜਾਣ ਦੀ ਖਬਰ ਵੀ ਮਿਲੀ ਹੈ। 
 


 

 


author

Anuradha

Content Editor

Related News