Punjab Wrap Up : ਪੜ੍ਹੋ 08 ਮਾਰਚ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Sunday, Mar 08, 2020 - 06:30 PM (IST)
ਜਲੰਧਰ (ਵੈੱਬ ਡੈਸਕ) - ਸਥਾਨਕ ਇੰਦਰਾ ਬਸਤੀ 'ਚ ਮਕਾਨ ਦੀ ਛੱਤ ਡਿੱਗਣ ਨਾਲ ਵਾਪਰੇ ਹਾਦਸੇ 'ਚ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਸੀ, ਮ੍ਰਿਤਕਾਂ ਵਿਚ ਦੀਪਕ ਕੁਮਾਰ, ਜਾਨਵੀ(ਪਤਨੀ), ਨਾਵੀ ਅਤੇ ਬੱਬਲੀ (ਬੇਟੇ) ਸ਼ਾਮਲ ਸਨ। ਦੂਜੇ ਪਾਸੇ ਮਹਿਲਾ ਦਿਵਸ ’ਤੇ 150 ਔਰਤਾਂ ਦੇ ਜਥੇ ਨਾਲ ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਇਕੱਠਿਆਂ ਬਲੀਆਂ ਮਾਤਾ-ਪਿਤਾ ਤੇ ਬੱਚਿਆਂ ਦੀਆਂ ਚਿਖਾਵਾਂ, ਚੀਕਾਂ ਨਾਲ ਗੂੰਜ ਉਠਿਆ ਸ਼ਮਸ਼ਾਨਘਾਟ
ਸਥਾਨਕ ਇੰਦਰਾ ਬਸਤੀ 'ਚ ਮਕਾਨ ਦੀ ਛੱਤ ਡਿੱਗਣ ਨਾਲ ਵਾਪਰੇ ਹਾਦਸੇ 'ਚ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਸੀ, ਮ੍ਰਿਤਕਾਂ ਵਿਚ ਦੀਪਕ ਕੁਮਾਰ, ਜਾਨਵੀ(ਪਤਨੀ), ਨਾਵੀ ਅਤੇ ਬੱਬਲੀ (ਬੇਟੇ) ਸ਼ਾਮਲ ਸਨ।
150 ਔਰਤਾਂ ਦੇ ਜਥੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਪ੍ਰਨੀਤ ਕੌਰ
ਮਹਿਲਾ ਦਿਵਸ ’ਤੇ 150 ਔਰਤਾਂ ਦੇ ਜਥੇ ਨਾਲ ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਹਨ। ਅੰਮ੍ਰਿਤਸਰ ਤੋਂ ਰਵਾਨਾ ਹੋਇਆ ਫਿੱਕੀ ਫਲੋਅ ਦੇ ਇਸ ਜਥੇ ਦੀ ਅਗਵਾਈ ਪ੍ਰਨੀਤ ਕੌਰ ਵਲੋਂ ਕੀਤੀ ਗਈ ਹੈ।
ਕੈਪਟਨ ਦੀ ਪੁਲਸ ਨੇ ਭਜਾਅ-ਭਜਾਅ ਕੁੱਟੇ ਬੇਰੁਜ਼ਗਾਰ ਅਧਿਆਪਕ, ਲੱਥੀਆਂ ਪੱਗਾਂ (ਤਸਵੀਰਾਂ)
ਆਪਣੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰੀ ਈ. ਟੀ. ਟੀ. ਅਧਿਆਪਕਾਂ ’ਤੇ ਪੁਲਸ ਵਲੋਂ ਲਾਠੀਚਾਰਜ ਕਰ ਦਿੱਤਾ ਗਿਆ।
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ ਕਰੀਬ 20 ਕਰੋੜ ਦੀ ਹੈਰੋਇਨ ਬਰਾਮਦ
ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ ਦੀ 124 ਬਟਾਲੀਅਨ ਨੇ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ
ਮਹਿਲਾ ਦਿਵਸ 'ਤੇ ਵਿਸ਼ੇਸ਼: ਸੰਘਰਸ਼ ਭਰਪੂਰ ਰਹੀ ਇਨ੍ਹਾਂ ਔਰਤਾਂ ਦੀ ਕਹਾਣੀ, ਜਾਣ ਤੁਸੀਂ ਵੀ ਕਰੋਗੇ ਸਲਾਮ (ਤਸਵੀਰਾਂ)
ਵਿਸ਼ਵ ਭਰ 'ਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਕ ਮਹਿਲਾ ਹੀ ਸਮੁੱਚੇ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੀ ਹੈ
ਮਹਿਲਾ ਦਿਵਸ ’ਤੇ ਖਾਸ : ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਸਰਪੰਚ ਸ਼ੈਸ਼ਨਦੀਪ ਕੌਰ (ਵੀਡੀਓ)
ਪੂਰੇ ਦੇਸ਼ ਅੰਦਰ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ।
ਮਹਿਲਾ ਦਿਵਸ 'ਤੇ ਵਿਸ਼ੇਸ਼: ਦੁਨੀਆ ਦੀ ਪਰਵਾਹ ਛੱਡ ਸਵਰਨਜੀਤ ਕੌਰ ਬਣੀ ਸਟਾਰ 'ਨਾਰੀ' (ਵੀਡੀਓ)
ਜੇਕਰ ਹੌਂਸਲੇ ਬੁਲੰਦ ਹੋਣ ਤਾਂ ਹਰ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਅਜਿਹੀ ਹੀ ਹੌਂਸਲੇ ਦੀ ਮਿਸਾਲ ਹੈ,
ਅਟਾਰੀ ਬਾਰਡਰ : ਰੀਟ੍ਰੀਟ ਸੈਰਾਮਨੀ ’ਚ ਟੂਰਿਸਟ ਐਂਟਰੀ ਬੰਦ ਹੋਣ ਕਾਰਨ ਵਾਪਸ ਪਰਤੇ ਹਜ਼ਾਰਾਂ ਟੂਰਿਸਟ
ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਰੀਟ੍ਰੀਟ ਸੈਰਾਮਨੀ ਪਰੇਡ ’ਚ ਟੂਰਿਸਟ ਐਂਟਰੀ ਬੰਦ ਕੀਤੇ ਜਾਣ ਕਾਰਣ ਸ਼ਨੀਵਾਰ ਹਜ਼ਾਰਾਂ ਟੂਰਿਸਟਾਂ ਨੂੰ
ਅੰਮ੍ਰਿਤਸਰ ਏਅਰਪੋਰਟ 'ਤੇ ਮਿਲਿਆ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼
ਦੇਸ਼ ਵਿਦੇਸ਼ ਵਿਚ ਹਾਹਾਕਾਰ ਮਚਾਉਣ ਤੋਂ ਬਾਅਦ ਹੁਣ ਭਾਰਤ ਵਿਚ ਵੀ ਕੋਰੋਨਾ ਵਾਇਰਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।
ਸੰਗਰੂਰ: ਮੀਂਹ ਕਾਰਨ ਡਿੱਗੀ ਘਰ ਦੀ ਛੱਤ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਬੀਤੀ ਅੱਧੀ ਰਾਤ ਸਥਾਨਕ ਇੰਦਰਾ ਬਸਤੀ ਵਿਖੇ ਸਟੇਡੀਅਮ ਨੇੜੇ ਇਕ ਮਜਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਪਤੀ ਪਤਨੀ ਸਮੇਤ ਦੋ ਬੱਚਿਆਂ ਦੀ ਮੌਤ ਅਤੇ ਪਰਿਵਾਰ ਦੇ ਤਿੰਨ ਜੀਆਂ ਦੇ ਜ਼ਖਮੀ ਹੋਣ ਦਾ